ਕੋਰੋਨਾ ਕਾਰਨ ਵਿਧਵਾ ਹੋਣ ਵਾਲੀਆਂ ਔਰਤਾਂ ਨੂੰ ਆਸਾਮ ਸਰਕਾਰ ਨੇ ਵਿੱਤੀ ਮਦਦ ਦੇਣੀ ਸ਼ੁਰੂ ਕੀਤੀ
Monday, Jul 12, 2021 - 04:02 AM (IST)
ਗੁਹਾਟੀ – ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਉਨ੍ਹਾਂ ਸਭ ਵਿਧਵਾਵਾਂ ਨੂੰ ਢਾਈ-ਢਾਈ ਲੱਖ ਰੁਪਏ ਦੀ ਇਕਮੁਸ਼ਤ ਵਿੱਤੀ ਮਦਦ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ, ਜਿਨ੍ਹਾਂ ਦੇ ਪਤੀ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਮੰਤਵ ਲਈ ਇਕ ਸ਼ਰਤ ਇਹ ਹੈ ਕਿ ਸੰਬੰਧਤ ਵਿਧਵਾ ਦੇ ਪਰਿਵਾਰ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਐਲਾਨ, ਸੱਪ ਦੇ ਡੰਗਣ ਨਾਲ ਮੌਤ 'ਤੇ ਮਿਲੇਗਾ 4 ਲੱਖ ਦਾ ਮੁਆਵਜ਼ਾ
ਮੁੱਖ ਮੰਤਰੀ ਨੇ ਐਤਵਾਰ ਇਥੇ ਇਕ ਪ੍ਰੋਗਰਾਮ ’ਚ 8 ਜ਼ਿਲਿਆਂ ਦੀਆਂ 176 ਅਜਿਹੀਆਂ ਔਰਤਾਂ ਨੂੰ ਚੈੱਕ ਦਿੱਤੇ। ਉਨ੍ਹਾਂ ਕਿਹਾ ਕਿ ਅਜੇ ਤਕ 873 ਔਰਤਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਸਭ ਨੂੰ ਅਗਲੇ ਕੁਝ ਦਿਨਾਂ ’ਚ ਚੈੱਕ ਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਸਾਮ ’ਚ ਹੁਣ ਤਕ 6159 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।