ਸਰਕਾਰ ਦਾ ਆਦੇਸ਼ : ਫੈਕਟਰੀਆਂ ਤੇ ਉਦਯੋਗਾਂ ''ਚ ਸੈਨਿਟਰੀ ਨੈਪਕੀਨ ਰੱਖਣਾ ਜ਼ਰੂਰੀ
Wednesday, Nov 20, 2019 - 12:52 PM (IST)
ਗੁਹਾਟੀ— ਆਸਾਮ ਸਰਕਾਰ ਨੇ ਇਕ ਅਹਿਮ ਕੈਬਨਿਟ ਫੈਸਲੇ 'ਚ ਸਾਰੀਆਂ ਫੈਕਟਰੀਆਂ ਅਤੇ ਉਦਯੋਗਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣੇ ਇੱਥੇ ਸੈਨਿਟਰੀ ਨੈਪਕੀਨ ਰੱਖਣ। ਅਜਿਹਾ ਨੌਜਵਾਨ ਔਰਤਾਂ 'ਚ ਹਾਈਜ਼ੀਨ ਅਤੇ ਵਿਅਕਤੀਗੱਤ ਸਾਫ਼-ਸਫ਼ਾਈ ਨੂੰ ਉਤਸ਼ਾਹ ਦੇਣ ਲਈ ਕੀਤਾ ਗਿਆ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕੈਬਨਿਟ ਰਾਜ ਮੰਤਰੀ ਚੰਦਰ ਮੋਹਨ ਪਟਵਾਰੀ ਨੇ ਕਿਹਾ,''ਸਰਕਾਰ ਨੇ ਸਾਰੇ ਕਾਰਖਾਨਿਆਂ ਅਤੇ ਉਦਯੋਗਾਂ ਲਈ ਆਪਣੇ ਇੱਥੇ ਸੈਨਿਟਰੀ ਨੈਪਕੀਨ ਰੱਖਣਾ ਜ਼ਰੂਰੀ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਵਧ ਅਸਰ ਉਨ੍ਹਾਂ ਹਜ਼ਾਰਾਂ ਮਹਿਲਾ ਮਜ਼ਦੂਰਾਂ 'ਤੇ ਪਵੇਗਾ, ਜੋ ਆਸਾਮ ਦੇ ਚਾਹ ਬਗੀਚਿਆਂ 'ਚ ਕੰਮ ਕਰਦੀਆਂ ਹਨ।
ਬੈਠਕ 'ਚ ਲਏ ਗਏ ਹੋਰ ਵੀ ਅਹਿਮ ਫੈਸਲੇ
ਇਸ ਕੈਬਨਿਟ ਬੈਠਕ 'ਚ ਬਾਂਸ ਦੀ ਖੇਤੀ, ਪਸ਼ੂ ਪਾਲਣ ਵਿਭਾਗ ਨੂੰ ਵਿੱਤੀ ਮਦਦ ਦੇਣ, ਬੱਕਰੀ ਪਾਲਣ, ਅਗਲੇ ਸਾਲ ਲਈ ਸਰਕਾਰੀ ਛੁੱਟੀਆਂ ਦੀ ਲਿਸਟ ਜਾਰੀ ਕਰਨ ਸਮੇਤ ਕਈ ਦੂਜੇ ਅਹਿਮ ਫੈਸਲੇ ਵੀ ਲਏ ਗਏ। ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਦੀ ਪ੍ਰਧਾਨਗੀ ਵਾਲੀ ਇਸ ਬੈਠਕ 'ਚ ਆਸਾਮ ਦੀ ਬਾਂਸ ਨੀਤੀ ਵੀ ਪਾਸ ਕਰ ਦਿੱਤੀ ਗਈ। ਪਟਵਾਰੀ ਦਾ ਕਹਿਣਾ ਸੀ ਕਿ ਸਰਕਾਰ ਇਕ ਹਜ਼ਾਰ ਹੈਕਟੇਅਰ ਜ਼ਮੀਨ 'ਚ ਬਾਂਸ ਦੀ ਖੇਤੀ ਕਰਨ ਦੀ ਯੋਜਨਾ ਬਣਾ ਰਹੀ ਹੈ।