ਆਸਾਮ: ਹੜ੍ਹ ''ਚ ਫਸੇ ਹੁਣ ਵੀ ਹਜ਼ਾਰਾਂ ਲੋਕ, ਰੈਸਕਿਊ ਆਪਰੇਸ਼ਨ ਜਾਰੀ
Thursday, Jul 25, 2019 - 06:27 PM (IST)

ਕੋਕਰਾਝਾਰ—ਆਸਾਮ 'ਚ ਭਾਰੀ ਬਾਰਿਸ਼ ਹੋਣ ਤੋਂ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਹੜ੍ਹ 'ਚ ਫਸਣ ਕਾਰਨ ਹੁਣ ਤੱਕ ਕਾਫੀ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ) ਅਤੇ ਰਾਸ਼ਟਰੀ ਆਫਤ ਪਰਬੰਧਨ ਫੋਰਸ (ਐੱਸ. ਡੀ. ਆਰ. ਐੱਫ) ਦੇ ਜਵਾਨ ਹੜ੍ਹ ਪੀੜਤ ਇਲਾਕਿਆਂ 'ਚੋ ਲੋਕਾਂ ਨੂੰ ਬਚਾਉਣ 'ਚ ਜੁੱਟੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਹਜ਼ਾਰਾਂ ਲੋਕ ਹੁਣ ਵੀ ਫਸੇ ਹੋਏ ਹਨ।
ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਦੀਆਂ ਟੀਮਾਂ ਨੇ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਹਨ। ਹੜ੍ਹ ਪ੍ਰਭਾਵਿਤ ਕੋਕਰਾਝਾਰ ਜ਼ਿਲੇ ਦੇ ਲੋਕਾਂ ਨੂੰ ਉੱਥੋ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਹੜ੍ਹ ਦਾ ਸਭ ਤੋਂ ਜ਼ਿਆਦਾ ਅਸਰ ਜਾਨਵਰਾਂ 'ਤੇ ਪਿਆ ਹੈ। ਆਸਾਮ ਸੂਬਾ ਆਫਤ ਪ੍ਰਬੰਧਨ ਆਥਾਰਟੀ ਮੁਤਾਬਕ ਹੜ੍ਹ ਕਾਰਨ ਲਗਭਗ 40 ਲੋਕ ਪ੍ਰਭਾਵਿਤ ਹੋਏ ਹਨ।