ਹੁਣ ਮੁਲਾਜ਼ਮਾਂ ਦੀਆਂ ਛੁੱਟੀਆਂ ''ਤੇ ਵੀ ਪਾਬੰਦੀ! ਤਨਖ਼ਾਹਾਂ ਰੋਕਣ ਮਗਰੋਂ ਜਾਰੀ ਹੋਇਆ ਨਵਾਂ ਫ਼ਰਮਾਨ

Thursday, Jun 04, 2026 - 09:33 AM (IST)

ਹੁਣ ਮੁਲਾਜ਼ਮਾਂ ਦੀਆਂ ਛੁੱਟੀਆਂ ''ਤੇ ਵੀ ਪਾਬੰਦੀ! ਤਨਖ਼ਾਹਾਂ ਰੋਕਣ ਮਗਰੋਂ ਜਾਰੀ ਹੋਇਆ ਨਵਾਂ ਫ਼ਰਮਾਨ

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਜਨਗਣਨਾ ਡਿਊਟੀ ’ਚ ਲੱਗੇ ਮੁਲਾਜ਼ਮਾਂ ’ਤੇ ਸਖ਼ਤੀ ਦਿਨੋਂ-ਦਿਨ ਵਧਾਈ ਜਾ ਰਹੀ ਹੈ, ਜਿਸ ਦੇ ਤਹਿਤ ਪਹਿਲਾਂ ਜੋ ਮੁਲਾਜ਼ਮ ਡਿਊਟੀ ’ਤੇ ਨਹੀਂ ਆ ਰਹੇ ਸਨ, ਉਨ੍ਹਾਂ ’ਤੇ ਪੁਲਸ ਕੇਸ ਦਰਜ ਕਰਵਾਉਣ ਅਤੇ ਤਨਖ਼ਾਹ ਰੋਕਣ ਦੀ ਕਾਰਵਾਈ ਕੀਤੀ ਗਈ। ਉੱਥੇ ਹੀ ਹੁਣ ਇਹ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਹੈ ਕਿ ਜਨਗਣਨਾ ਡਿਊਟੀ ’ਚ ਲੱਗੇ ਮੁਲਾਜ਼ਮਾਂ ਨੂੰ ਛੁੱਟੀ ਵਾਲੇ ਦਿਨ ਵੀ ਸਟੇਸ਼ਨ ਲੀਵ ਨਹੀਂ ਮਿਲੇਗੀ। ਇਸ ਸਬੰਧੀ ਜਾਰੀ ਆਰਡਰ ’ਚ ਜਨਗਣਨਾ ਦਾ ਕੰਮ ਹਰ ਹਾਲ ’ਚ 13 ਜੂਨ ਤੱਕ ਪੂਰਾ ਕਰਨ ਦੇ ਟੀਚੇ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਜਨਗਣਨਾ ਡਿਊਟੀ ’ਚ ਲੱਗੇ ਮੁਲਾਜ਼ਮਾਂ ’ਤੇ ਛੁੱਟੀ ਵਾਲੇ ਦਿਨ ਵੀ ਸਟੇਸ਼ਨ ਛੱਡਣ ਤੋਂ ਪਹਿਲਾਂ ਐੱਨ. ਓ. ਸੀ. ਲੈਣ ਦੀ ਸ਼ਰਤ ਲਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ, NHAI ਅੱਗੇ ਰੱਖੀ ਗਈ...

ਇਹ ਫ਼ੈਸਲਾ ਉਨ੍ਹਾਂ ਮੁਲਾਜ਼ਮਾਂ ’ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਦੀ ਛੁੱਟੀ ਉਨ੍ਹਾਂ ਦੇ ਵਿਭਾਗ ਵੱਲੋਂ ਪਹਿਲਾਂ ਤੋਂ ਮਨਜ਼ੂਰ ਹੈ ਜਾਂ ਜਿਨ੍ਹਾਂ ਨੇ ਵਿਦੇਸ਼ ਯਾਤਰਾ ਲਈ ਅਪਲਾਈ ਕੀਤਾ ਹੋਇਆ ਹੈ। ਇਸ ਸਰਕੂਲਰ ਦੀ ਕਾਪੀ ਡੀ. ਸੀ. ਦੇ ਨਾਲ-ਨਾਲ ਡੀ. ਈ. ਓ. ਅਤੇ ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਭੇਜੀ ਗਈ ਹੈ, ਜਿਨ੍ਹਾਂ ਦੇ ਮੁਲਾਜ਼ਮ ਜਨਗਣਨਾ ਡਿਊਟੀ ’ਚ ਲੱਗੇ ਹੋਏ ਹਨ।

ਮਹਾਨਗਰ ’ਚ ਸ਼ੁਰੂ ਹੋਈ ਰੁੱਖਾਂ ਦੀ ਜਨਗਣਨਾ

ਮਹਾਨਗਰ ’ਚ ਇਕੱਠੀਆਂ ਦੋ ਜਨਗਣਨਾ ਸ਼ੁਰੂ ਹੋ ਗਈਆਂ ਹਨ, ਜਿਸ ਦੇ ਤਹਿਤ ਨਗਰ ਨਿਗਮ ਵੱਲੋਂ ਰੁੱਖਾਂ ਦੀ ਜਨਗਣਨਾ (ਗਿਣਤੀ) ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪ੍ਰਕਿਰਿਆ ਨੈਸ਼ਨਲ ਗ੍ਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਅਪਣਾਈ ਗਈ ਹੈ। ਸ਼ਹਿਰ ’ਚ ਆਏ ਦਿਨ ਸਾਹਮਣੇ ਆ ਰਹੇ ਰੁੱਖਾਂ ਦੀ ਨਾਜਾਇਜ਼ ਰੂਪ ’ਚ ਕਟਾਈ ਹੋਣ ਦੇ ਮਾਮਲਿਆਂ ਨੂੰ ਲੈ ਕੇ ਕੇਸ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਲਾਲ ਡੋਰੇ ਬਾਹਰ ਰਹਿੰਦੇ ਹਜ਼ਾਰਾਂ ਪਰਿਵਾਰਾਂ ਲਈ ਵੱਡੀ ਖ਼ਬਰ! 22 ਪਿੰਡਾਂ ਬਾਰੇ ਲਿਆ ਜਾ ਸਕਦੈ ਵੱਡਾ ਫ਼ੈਸਲਾ

ਇਸ ਮਾਮਲੇ ’ਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਐੱਨ. ਜੀ. ਟੀ. ਵੱਲੋਂ ਪਹਿਲਾਂ ਰੁੱਖਾਂ ਦੀ ਗਣਨਾ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਇਹ ਕੰਮ ਨਗਰ ਨਿਗਮ ਵੱਲੋਂ ਇਕ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਗਿਆ ਹੈ। ਕੰਪਨੀ ਵੱਲੋਂ ਕੰਮ ਸ਼ੁਰੂ ਕਰਨ ਨੂੰ ਲੈ ਕੇ ਬਾਗਬਾਨੀ ਸ਼ਾਖਾ (ਹੋਰਟੀਕਲਚਰ ਵਿੰਗ) ਵੱਲੋਂ ਬਕਾਇਦਾ ‘ਪੰਜਾਬ ਟ੍ਰੀ ਪ੍ਰੋਟੈਕਸ਼ਨ ਐਕਟ’ ਦੇ ਤਹਿਤ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e


 


author

Babita

Content Editor

Related News