CM ਨੇ ਕੈਬਨਿਟ ਦਾ ਕੀਤਾ ਵਿਸਥਾਰ, ਚਾਰ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
Saturday, Dec 07, 2024 - 01:32 PM (IST)
ਗੁਹਾਟੀ (ਭਾਸ਼ਾ)- ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਸ਼ਨੀਵਾਰ ਨੂੰ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਅਤੇ ਚਾਰ ਮੰਤਰੀਆਂ ਨੇ ਸਹੁੰ ਚੁੱਕੀ। ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਚਾਰ ਨਵੇਂ ਮੰਤਰੀਆਂ ਪ੍ਰਸ਼ਾਂਤ ਫੂਕਨ, ਕੌਸ਼ਿਕ ਰਾਏ, ਕ੍ਰਿਸ਼ਨੇਂਦਰ ਪਾਲ ਅਤੇ ਰੂਪੇਸ਼ ਗੋਆਲਾ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਹ ਸਾਰੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਹਨ।
ਇਸ ਮੌਕੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਦੀ ਹੋਰ ਮੈਂਬਰ ਮੌਜੂਦ ਸਨ। ਫੂਕਨ ਡਿਬਰੂਗੜ੍ਹ ਤੋਂ ਚਾਰ ਵਾਰ, ਪਾਲ ਪਾਥਰਕਾਂਡੀ ਤੋਂ 2 ਵਾਰ ਜਦੋਂ ਕਿ ਰਾਏ ਅਤੇ ਗੋਆਲਾ ਲਖੀਪੁਰ ਅਤੇ ਡੂਮ ਡੂਮਾ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ। ਫੂਕਨ ਅਤੇ ਗੋਆਲਾ ਉੱਪਰੀ ਆਸਾਮ ਚਾਹ ਜ਼ਿਲ੍ਹਿਆਂ ਡਿਬਰੂਗਾਹ ਅਤੇ ਤਿਨਸੁਕੀਆ ਦਾ ਪ੍ਰਤੀਨਿਧੀਤੱਵ ਕਰਦੇ ਹਨ, ਜਦੋਂ ਕਿ ਪਾਲ ਅਤੇ ਰਾਏ 2 ਬਰਾਕ ਘਾਟੀ ਜ਼ਿਲ੍ਹਿਆਂ ਸ਼੍ਰੀਭੂਮੀ (ਪੂਰਬ 'ਚ ਕਰੀਮਗੰਜ) ਅਤੇ ਕਛਾਰ ਤੋਂ ਹਨ। ਸ਼ਰਮਾ ਹੁਣ 19 ਮੈਂਬਰੀ ਕੈਬਨਿਟ ਦੇ ਮੁਖੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8