ਆਸਾਮ : ਬੱਸ ਅਤੇ ਮਿੰਨੀ ਬੱਸ ਦੀ ਟੱਕਰ, 10 ਲੋਕਾਂ ਦੀ ਮੌਤ

09/23/2019 3:02:19 PM

ਦੇਮੋਵ— ਆਸਾਮ ਦੇ ਸ਼ਿਵਸਾਗਰ ਜ਼ਿਲੇ 'ਚ ਸੋਮਵਾਰ ਨੂੰ ਇਕ ਬੱਸ ਅਤੇ ਇਕ ਮਿੰਨੀ ਬੱਸ ਦਰਮਿਆਨ ਟੱਕਰ ਹੋਣ ਨਾਲ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 8.30 ਵਜੇ ਨੈਸ਼ਨਲ ਹਾਈਵੇਅ 37 'ਤੇ ਦੇਮੋਵ 'ਚ ਹੋਇਆ। ਗੋਲਾਘਾਟ ਤੋਂ ਡਿਬਰੂਗੜ੍ਹ ਆ ਰਹੀ ਬੱਸ ਉਲਟ ਦਿਸ਼ਾ ਤੋਂ ਆ ਰਹੀ ਮਿੰਨੀ ਬੱਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਸੜਕ ਤੋਂ ਹੇਠਾਂ ਖੱਡ 'ਚ ਡਿੱਗ ਗਏ।

ਸਹਾਇਕ ਸਬ ਇੰਸਪੈਕਟਰ ਕੇ. ਅਲੀ ਨੇ ਦੱਸਿਆ ਕਿ ਦੋਹਾਂ ਵਾਹਨਾਂ 'ਚੋਂ ਕੁਝ ਲੋਕਾਂ ਕੱਢੀਆਂ ਗਈਆਂ, ਜਦੋਂ ਕਿ ਬੁਰੀ ਤਰ੍ਹਾਂ ਨਾਲ ਜ਼ਖਮੀ ਕੁਝ ਲੋਕਾਂ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮਾਰੇ ਗਏ ਜ਼ਿਆਦਾਤਰ ਲੋਕ ਉਹ ਹੀ ਹਨ, ਜੋ ਮਿੰਨੀ ਬੱਸ 'ਚ ਸਵਾਰ ਸਨ। ਜ਼ਖਮੀਆਂ ਨੂੰ ਦੇਮੋਵ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੋਂ 15 ਲੋਕਾਂ ਨੂੰ ਡਿਬਰੂਗੜ੍ਹ ਸਥਿਤ ਆਸਾਮ ਮੈਡੀਕਲ ਕਾਲਜ ਭੇਜ ਦਿੱਤਾ ਗਿਆ।


DIsha

Content Editor

Related News