ਆਸਾਮ ਪੁਲਸ ਨੇ 4 ਕਰੋੜ ਦੀ ਡਰੱਗ ਜ਼ਬਤ ਕੀਤੀ, 5 ਤਸਕਰ ਗ੍ਰਿਫ਼ਤਾਰ

07/03/2022 5:05:10 PM

ਗੁਹਾਟੀ (ਭਾਸ਼ਾ)- ਆਸਾਮ ਪੁਲਸ ਨੇ ਸ਼ਨੀਵਾਰ ਰਾਤ ਕਾਮਰੂਪ ਜ਼ਿਲ੍ਹੇ 'ਚ ਭਾਰੀ ਮਾਤਰਾ 'ਚ ਡਰੱਗ ਜ਼ਬਤ ਕੀਤੀ ਹੈ। ਜਿਸ ਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਅਲੀ ਅਹਿਮਦ, ਮੁਹੰਮਦ ਖਾਨ, ਬਹਿਰੂਲ ਅਲੋਮ, ਨਜੀਮੁਲ ਮੀਆ ਅਤੇ ਜਿਆਦੁਲ ਇਸਲਾਮ ਦੇ ਰੂਪ 'ਚ ਪਛਾਣੇ ਗਏ 5 ਡਰੱਗ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਗੁਪਤ ਸੂਚਨਾ ਦੇ ਆਧਾਰ 'ਤੇ ਸੰਯੁਕਤ ਪੁਲਸ ਕਮਿਸ਼ਨਰ ਪਾਰਥ ਸਾਰਥੀ ਮਹੰਤ ਦੀ ਅਗਵਾਈ 'ਚ ਇਕ ਪੁਲਸ ਦਲ ਨੇ ਅਜ਼ਾਰਾ ਇਲਾਕੇ 'ਚ ਇਕ ਮੁਹਿੰਮ ਸ਼ੁਰੂ ਕੀਤੀ ਅਤੇ 50 ਹਜ਼ਾਰ 'ਵਰਲਡ ਇਜ਼ ਯੋਰ' ਟੈਬਲੇਟ ਜ਼ਬਤ ਕੀਤੇ।

ਪਾਰਥ ਸਾਰਥੀ ਮਹੰਤ ਨੇ ਕਿਹਾ,''ਜ਼ਬਤ ਕੀਤੀ ਗਈ ਡਰੱਗ ਦੀ ਕੀਮਤ 4 ਕਰੋੜ ਰੁਪਏ ਹੈ।'' ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਆਸਾਮ ਪੁਲਸ ਨੇ ਕਰੀਮਗੰਜ ਦੇ ਚੁਰੈਬਾੜੀ ਡਬਲਿਊ.ਪੀ. 'ਚ ਗੁਆਂਢੀ ਰਾਜ ਤੋਂ ਆਉਣ ਵਾਲੇ ਮਾਲ ਵਾਹਕ ਤੋਂ 74 ਛੋਟੇ ਪੈਕਟਾਂ 'ਚ ਪੈਕ 1480 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਸੀ।


DIsha

Content Editor

Related News