12 ਘੰਟੇ ਬੰਦ ਕਾਰਨ ਡਿਬਰੂਗੜ੍ਹ ''ਚ ਜਨ-ਜੀਵਨ ਪ੍ਰਭਾਵਿਤ

Monday, Nov 11, 2024 - 01:27 PM (IST)

12 ਘੰਟੇ ਬੰਦ ਕਾਰਨ ਡਿਬਰੂਗੜ੍ਹ ''ਚ ਜਨ-ਜੀਵਨ ਪ੍ਰਭਾਵਿਤ

ਡਿਬਰੂਗੜ੍ਹ- ਆਸਾਮ ਦੇ ਡਿਬਰੂਗੜ੍ਹ ਅਤੇ ਤਿਨਸੁਕੀਆ ਜ਼ਿਲ੍ਹਿਆਂ 'ਚ ਦੋ ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀ (ST) ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੋਰਾਨ ਅਤੇ ਮੋਟੋਕ ਭਾਈਚਾਰਿਆਂ ਵਲੋਂ 12 ਘੰਟੇ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਕਾਰਨ ਸੋਮਵਾਰ ਨੂੰ ਜਨ-ਜੀਵਨ ਠੱਪ ਹੋ ਗਿਆ ਹੈ ਅਤੇ ਸਾਰੇ ਵਪਾਰਕ ਅਦਾਰੇ, ਦਫ਼ਤਰ ਅਤੇ ਹੋਰ ਸੰਸਥਾਵਾਂ ਬੰਦ ਰਹੇ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਡਿਬਰੂਗੜ੍ਹ ਅਤੇ ਤਿਨਸੁਕੀਆ ਸ਼ਹਿਰਾਂ ਵਿਚ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਕੌਮੀ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਜ਼ਿਲ੍ਹਿਆਂ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ-163 ਤਹਿਤ ਕਰਫਿਊ ਲਾਗੂ ਕਰ ਦਿੱਤਾ।

ਵੱਖ-ਵੱਖ ਥਾਵਾਂ 'ਤੇ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਹਨ। ਸਾਰੀਆਂ ਦੁਕਾਨਾਂ, ਵਪਾਰਕ ਅਦਾਰੇ, ਦਫ਼ਤਰ, ਬੈਂਕ ਅਤੇ ਹੋਰ ਅਦਾਰੇ ਬੰਦ ਰਹੇ, ਜਦੋਂ ਕਿ ਕੁਝ ਥਾਵਾਂ 'ਤੇ ਹਾਜ਼ਰੀ ਘੱਟ ਰਹੀ। ਹਾਲਾਂਕਿ ਬੰਦ ਸਮਰਥਕਾਂ ਨੇ ਸਕੂਲੀ ਬੱਸਾਂ, ਪ੍ਰੀਖਿਆਵਾਂ ਵਿਚ ਬੈਠਣ ਜਾ ਰਹੇ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੰਦ ਦੇ ਦਾਇਰੇ ਤੋਂ ਬਾਹਰ ਰੱਖਿਆ। ਦੱਸ ਦੇਈਏ ਕਿ ਆਸਾਮ ਦੇ ਮੋਰਾਨ, ਮੋਟੋਕ, ਚੂਟੀਆ, ਤਾਈ-ਅਹੋਮ, ਕੋਚ-ਰਾਜਬੰਸ਼ੀ ਅਤੇ ਚਾਈ ਆਦਿਵਾਸੀ ਭਾਈਚਾਰੇ ਕਈ ਸਾਲਾਂ ਤੋਂ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਸੀਨੀਅਰ ਨੇਤਾ ਅਤੇ ਰਾਜ ਮੰਤਰੀ ਨਿਯਮਿਤ ਤੌਰ 'ਤੇ ਇਸ ਦਾ ਭਰੋਸਾ ਦਿੰਦੇ ਆ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ।


author

Tanu

Content Editor

Related News