ਕੋਵਿਡ ਕੇਅਰ ਸੈਂਟਰ ’ਚ ਮਰੀਜ਼ ਦੀ ਮੌਤ, ਭੀੜ ਨੇ ਜੂਨੀਅਰ ਡਾਕਟਰ ਦੀ ਕੀਤੀ ਕੁੱਟਮਾਰ

Wednesday, Jun 02, 2021 - 12:56 PM (IST)

ਕੋਵਿਡ ਕੇਅਰ ਸੈਂਟਰ ’ਚ ਮਰੀਜ਼ ਦੀ ਮੌਤ, ਭੀੜ ਨੇ ਜੂਨੀਅਰ ਡਾਕਟਰ ਦੀ ਕੀਤੀ ਕੁੱਟਮਾਰ

ਅਸਾਮ— ਅਸਾਮ ਦੇ ਇਕ ਕੋਵਿਡ ਕੇਅਰ ਸੈਂਟਰ ’ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਭੀੜ ਨੇ ਇਕ ਜੂਨੀਅਰ ਡਾਕਟਰ ਦੀ ਕੁੱਟਮਾਰ ਕੀਤੀ। ਇਹ ਘਟਨਾ ਮੰਗਲਵਾਰ ਦੀ ਹੈ। ਰਿਪੋਰਟ ਮੁਤਾਬਕ ਕੋਰੋਨਾ ਪੀੜਤ ਇਕ ਮਰੀਜ਼ ਦੀ ਇਲਾਜ ਦੌਰਾਨ ਮੌਤ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਇਕ ਜੂਨੀਅਰ ਡਾਕਟਰ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਾਇਰਲ ਹੋਣ ਮਗਰੋਂ ਡਾਕਟਰ ਭਾਈਚਾਰੇ ਅਤੇ ਹੋਰ ਲੋਕਾਂ ਨੇ ਘਟਨਾ ਖ਼ਿਲਾਫ਼ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। 

PunjabKesari

ਇਹ ਘਟਨਾ ਮੱਧ ਅਸਾਮ ਦੇ ਹੋਜਈ ਜ਼ਿਲ੍ਹੇ ਦੇ ਇਕ ਕੋਵਿਡ ਕੇਅਰ ਸੈਂਟਰ ’ਚ ਵਾਪਰੀ। ਇਸ ਦਰਮਿਆਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਫ਼ ਹੋਜਈ ਯੂਨਿਟ ਨੇ ਸਾਰੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਤੱਕ ਕੰਮਾਂ ਦਾ ਪੂਰਨ ਤੌਰ ’ਤੇ ਬਾਇਕਾਟ ਕਰਨ ਦੀ ਅਪੀਲ ਕੀਤੀ ਹੈ। ਓਧਰ ਸੂਬੇ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਇਸ ਨੂੰ ਬੇਰਹਿਮ ਹਮਲਾ ਕਰਾਰ ਦਿੰਦੇ ਹੋਏ ਅਸਾਮ ਪੁਲਸ ਨੂੰ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਦੇ ਹੁਕਮ ਦਿੱਤੇ। ਇਸ ਸਿਲਸਿਲੇ ਵਿਚ 24 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।

PunjabKesari

ਮੱਧ ਅਸਾਮ ਦੇ ਹੋਜਈ ਜ਼ਿਲ੍ਹੇ ’ਚ ਕੋਵਿਡ ਸੈਂਟਰ ’ਚ ਤਾਇਨਾਤ ਡਾ. ਸੇਉਜ ਕੁਮਾਰ ਸੈਨਾਪਤੀ ’ਤੇ ਇਕ ਮਰੀਜ਼ ਦੇ ਮੌਤ ਮਗਰੋਂ 20 ਦੇ ਕਰੀਬ ਰਿਸ਼ਤੇਦਾਰਾਂ ਦੀ ਭੀੜ ਨੇ ਉਨ੍ਹਾਂ ’ਤੇ ਹਮਲਾ ਕੀਤਾ। ਡਾ. ਸੇਉਜ ਮੁਤਾਬਕ ਮਰੀਜ਼ ਦੇ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਕਿ ਉਸ ਨੇ ਸਵੇਰ ਤੋਂ ਪਿਸ਼ਾਬ ਨਹੀਂ ਕੀਤਾ। ਮੈਂ ਜਾਂਚ ਕਰਨ ਗਿਆ ਅਤੇ ਉਸ ਨੂੰ ਮਿ੍ਰਤਕ ਪਾਇਆ। ਜਿਸ ਤੋਂ ਬਾਅਦ ਉਕਤ ਮਰੀਜ਼ ਦੇ ਰਿਸ਼ਤੇਦਾਰਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਅਤੇ ਮਾਰਨਾ ਸ਼ੁਰੂ ਕਰ ਦਿੱਤਾ।


author

Tanu

Content Editor

Related News