ਮੁੜ ਸ਼ੁਰੂ ਹੋਈ ''ਭਾਰਤ ਜੋੜੋ ਨਿਆਂ ਯਾਤਰਾ'' ਰਾਹੁਲ ਗਾਂਧੀ ਨੇ ਕੀਤੀ ਕਿਸ਼ਤੀ ਦੀ ਸਵਾਰੀ

Friday, Jan 19, 2024 - 11:10 AM (IST)

ਜੋਰਹਾਟ (ਭਾਸ਼ਾ)- ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਸ਼ੁੱਕਰਵਾਰ ਸਵੇਰੇ ਕਿਸ਼ਤੀ ਤੋਂ ਮਾਜੁਲੀ ਲਈ ਰਵਾਨਾ ਹੋਏ ਅਤੇ ਇਸ ਦੇ ਨਾਲ 'ਭਾਰਤ ਜੋੜੋ ਨਿਆਂ ਯਾਤਰਾ' ਆਸਾਮ 'ਚ ਮੁੜ ਸ਼ੁਰੂ ਹੋਈ। ਯਾਤਰਾ 'ਚ ਸ਼ਾਮਲ ਨੇਤਾ ਅਤੇ ਸਮਰਥਕ ਕਿਸ਼ਤੀਆਂ ਤੋਂ ਜੋਰਹਾਟ ਜ਼ਿਲ੍ਹੇ ਦੇ ਨਿਮਤੀਘਾਟ ਤੋਂ ਮਾਜੁਲੀ ਜ਼ਿਲ੍ਹੇ ਦੇ ਅਫਲਾਮੁਖ ਘਾਟ ਪਹੁੰਚੇ। ਉੱਥੇ ਹੀ ਕੁਝ ਵਾਹਨਾਂ ਨੂੰ ਵੀ ਵੱਡੀਆਂ ਕਿਸ਼ਤੀਆਂ ਦੀ ਮਦਦ ਨਾਲ ਬ੍ਰਹਮਾਪੁੱਤਰ ਨਦੀ ਦੇ ਪਾਰ ਪਹੁੰਚਾਇਆ ਗਿਆ। ਰਾਹੁਲ ਨਾਲ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਪ੍ਰਦੇਸ਼ ਪ੍ਰਧਾਨ ਭੂਪੇਨ ਕੁਮਾਰ ਬੋਰਾ ਅਤੇ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇਬਬ੍ਰਤ ਸੌਕਿਆ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾ ਮੌਜੂਦ ਸਨ।

ਇਹ ਵੀ ਪੜ੍ਹੋ : ਕਸ਼ਮੀਰ ਦੀ ਮੁਸਲਿਮ ਕੁੜੀ ਨੇ ਗਾਇਆ ਰਾਮ 'ਭਜਨ', ਵੀਡੀਓ ਹੋਇਆ ਵਾਇਰਲ

ਰਾਹੁਲ ਅਫਲਾਮੁਖ ਘਾਟ ਪਹੁੰਚਣ ਤੋਂ ਬਾਅਦ ਕਮਲਾਬਾੜੀ ਚਾਰਿਆਲੀ ਜਾਣਗੇ, ਜਿੱਥੇ ਉਹ ਇਕ ਪ੍ਰਮੁੱਖ ਵੈਸ਼ਨਵ ਸਥਾਨ ਔਨਿਆਤੀ ਸੈਸ਼ਨ ਦਾ ਦੌਰਾ ਕਰਨਗੇ। 'ਭਾਰਤ ਜੋੜੋ ਨਿਆਂ ਯਾਤਰਾ' ਗਾਰਮੁਰ ਤੋਂ ਲੰਘਦੇ ਹੋਏ ਜੇਂਗਰਾਏਮੁਖ 'ਚ ਰਾਜੀਵ ਗਾਂਧੀ ਖੇਡ ਕੰਪਲੈਕਸ 'ਚ ਸਵੇਰੇ ਆਰਾਮ ਕਰੇਗੀ। ਰਮੇਸ਼ ਅਤੇ ਪਾਰਟੀ ਦੇ ਸੰਸਦ ਮੈਂਬਰ ਗੌਰਵ ਗੋਗੋਈ ਉੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਇਹ ਯਾਤਰਾ ਬੱਸ ਤੋਂ ਉੱਤਰੀ ਲਖੀਮਪੁਰ ਜ਼ਿਲ੍ਹੇ ਦੇ ਢਕੁਵਾਖਨਾ ਲਈ ਰਵਾਨਾ ਹੋਵੇਗੀ, ਜਿੱਥੇ ਰਾਹੁਲ ਦਾ ਸ਼ਾਮ ਨੂੰ ਗੋਗਾਮੁਖ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਪਾਰਟੀ ਵਲੋਂ ਸਾਂਝੇ ਕੀਤੇ ਗਏ ਪ੍ਰੋਗਰਾਮ ਅਨੁਸਾਰ ਯਾਤਰਾ ਰਾਤ 'ਚ ਗੋਗਾਮੁਖ ਕਾਲੋਨੀ ਮੈਦਾਨ 'ਚ ਰੁਕੇਗੀ। ਰਾਹੁਲ ਦੀ ਅਗਵਾਈ 'ਚ 6,713 ਕਿਲੋਮੀਟਰ ਦੀ ਯਾਤਰਾ 14 ਜਨਵਰੀ ਨੂੰ ਮਣੀਪੁਰ ਤੋਂ ਸ਼ੁਰੂ ਹੋਈ ਸੀ ਅਤੇ 20 ਮਾਰਚ ਨੂੰ ਮੁੰਬਈ 'ਚ ਖ਼ਤਮ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News