ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਬਣੀ ਸੁਰੇਖਾ ਯਾਦਵ, ਦੌੜਾਈ 'ਵੰਦੇ ਭਾਰਤ ਐਕਸਪ੍ਰੈੱਸ' (ਤਸਵੀਰਾਂ)

Tuesday, Mar 14, 2023 - 09:38 AM (IST)

ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਬਣੀ ਸੁਰੇਖਾ ਯਾਦਵ, ਦੌੜਾਈ 'ਵੰਦੇ ਭਾਰਤ ਐਕਸਪ੍ਰੈੱਸ' (ਤਸਵੀਰਾਂ)

ਨੈਸ਼ਨਲ ਡੈਸਕ : ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਸੋਮਵਾਰ ਨੂੰ ਮੁੰਬਈ 'ਚ ਸੋਲਾਪੁਰ ਤੋਂ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐੱਸ. ਐੱਮ. ਟੀ.) ਤੱਕ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਾ ਸੰਚਾਲਨ ਕੀਤਾ। ਟਰੇਨ ਦੇ ਸਟੇਸ਼ਨ ਪੁੱਜਣ 'ਤੇ ਅਧਿਕਾਰੀਆਂ ਨੇ ਸੁਰੇਖਾ ਯਾਦਵ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸੁਰੇਖਾ ਯਾਦਵ ਨੇ ਆਪਣਾ ਤਜੁਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਵੰਦੇ ਭਾਰਤ ਟਰੇਨਾਂ 'ਚ ਸ਼ਾਮਲ ਹੋਏ ਨਵੇਂ ਯੁੱਗ, ਅਤਿ-ਆਧੁਨਿਕ ਤਕਨਾਲੋਜੀ ਵਾਲੀ ਟਰੇਨ ਹੈ।

ਇਹ ਵੀ ਪੜ੍ਹੋ : ਮੁੰਡਿਆਂ ਨਾਲ ਡੇਟਿੰਗ ਕਰਕੇ ਬੁਲਾਉਂਦੀ ਸੀ ਘਰ, ਪਤੀ ਲਈ ਰੱਖਿਆ ਸੀ ਕੋਡਵਰਡ, ਤੀਜੇ ਸ਼ਿਕਾਰ ਵਾਰੀ ਜੋ ਹੋਇਆ...

PunjabKesari

ਉਨ੍ਹਾਂ ਨੇ ਸਨਮਾਨ ਦੇਣ ਲਈ ਰੇਲਵੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਟਰੇਨ ਸਹੀ ਸਮੇਂ 'ਤੇ ਸੋਲਾਪੁਰ ਤੋਂ ਚੱਲੀ ਅਤੇ ਸਮੇਂ ਤੋਂ 5 ਮਿੰਟ ਪਹਿਲਾਂ ਸੀ. ਐੱਸ. ਐੱਮ. ਟੀ. ਪਹੁੰਚ ਗਈ। ਟਰੇਨ ਕਰੂ ਸਿੱਖਣ ਦੀ ਪ੍ਰਕਿਰਿਆ 'ਚ ਸਿਗਨਲ ਦਾ ਪਾਲਣ, ਨਵੇਂ ਉਪਕਰਣਾਂ 'ਤੇ ਹੱਥ, ਹੋਰ ਕਰੂ ਮੈਂਬਰਾਂ ਨਾਲ ਤਾਲਮੇਲ, ਟਰੇਨ ਦੇ ਸਫ਼ਲ ਸੰਚਾਲਨ ਲਈ ਸਾਰੇ ਮਾਪਦੰਡਾਂ ਦਾ ਪਾਲਣ ਸ਼ਾਮਲ ਹੈ।

ਇਹ ਵੀ ਪੜ੍ਹੋ : ਪੰਜਾਬ 'ਚ HIV ਪਾਜ਼ੇਟਿਵ ਕੇਸਾਂ ਦੀ ਜਾਣਕਾਰੀ ਆਈ ਸਾਹਮਣੇ, ਲੁਧਿਆਣਾ ਜ਼ਿਲ੍ਹਾ ਸਭ ਤੋਂ ਜ਼ਿਆਦਾ ਲਪੇਟ 'ਚ

PunjabKesari

ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ ਯਾਦਵ ਨੇ 1988 'ਚ ਭਾਰਤ ਦੀ ਪਹਿਲੀ ਮਹਿਲਾ ਟਰੇਨ ਡਰਾਈਵਰ ਬਣ ਕੇ ਇਤਿਹਾਸ ਰਚ ਦਿੱਤਾ ਸੀ। ਉਨ੍ਹਾਂ ਦੀ ਉਪਲੱਬਧੀ ਲਈ ਉਨ੍ਹਾਂ ਨੂੰ ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News