ਰਤਨ ਭੰਡਾਰ ਦੇ ਅੰਦਰਲੇ ਕਮਰੇ ’ਚ ਸੁਰੰਗ ਦਾ ਪਤਾ ਲਾਉਣ ਲਈ ASI ਲੇਜ਼ਰ ਸਕੈਨ ਦੀ ਕਰੇ ਵਰਤੋਂ
Saturday, Jul 20, 2024 - 02:19 PM (IST)
ਪੁਰੀ (ਭਾਸ਼ਾ)- ਸ਼੍ਰੀ ਜਗਨਨਾਥ ਮੰਦਿਰ ਦੇ ਰਤਨ ਭੰਡਾਰ ਅੰਦਰਲੇ ਕਮਰੇ ’ਚ ਗੁਪਤ ਸੁਰੰਗ ਹੋਣ ਦੀਆਂ ਅਟਕਲਾਂ ਦਰਮਿਅਾਨ ਪੁਰੀ ਦੇ ਰਾਜਾ ਤੇ ਗਜਪਤੀ ਮਹਾਰਾਜਾ ਦਿਵਿਆ ਸਿੰਘ ਦੇਵ ਨੇ ਕਿਹਾ ਹੈ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਜਾਂਚ ਲਈ ਆਧੁਨਿਕ ਤਕਨੀਕ ਦੀ ਵਰਤੋਂ ਕਰ ਸਕਦਾ ਹੈ।
ਉਨ੍ਹਾਂ ਇਹ ਗੱਲ ਰਤਨ ਭੰਡਾਰ ਦੇ ਅੰਦਰਲੇ ਗੁਪਤ ਕਮਰੇ ’ਚ ਸੁਰੰਗ ਹੋਣ ਦੀ ਸੰਭਾਵਨਾ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਕਹੀ। ਵਧੇਰੇ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਰਤਨ ਭੰਡਾਰ ਦੇ ਅੰਦਰਲੇ ਕਮਰੇ ’ਚ ਇਕ ਗੁਪਤ ਸੁਰੰਗ ਹੈ। ਦੇਵ ਨੇ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ ਚੈਂਬਰ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਲੇਜ਼ਰ ਸਕੈਨ ਵਰਗੇ ਆਧੁਨਿਕ ਉਪਕਰਨਾਂ ਦੀ ਵਰਤੋਂ ਕਰ ਸਕਦਾ ਹੈ। ਅਜਿਹੀ ਤਕਨੀਕ ਦੀ ਵਰਤੋਂ ਕਰ ਕੇ ਸਰਵੇਖਣ ਕਰਨ ਨਾਲ ਕਿਸੇ ਵੀ ਢਾਂਚੇ ਜਿਵੇਂ ਕਿ ਸੁਰੰਗ ਆਦਿ ਬਾਰੇ ਜਾਣਕਾਰੀ ਮਿਲ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e