ਅਸ਼ਵਨੀ ਵੈਸ਼ਣਵ: ਵਾਜਪਾਈ ਦੇ ਨਿੱਜੀ ਸਕੱਤਰ ਰਹੇ, ਹੁਣ ਮੋਦੀ ਸਰਕਾਰ ''ਚ ਬਣੇ ਕੈਬਨਿਟ ਮੰਤਰੀ

Thursday, Jul 08, 2021 - 03:00 AM (IST)

ਅਸ਼ਵਨੀ ਵੈਸ਼ਣਵ: ਵਾਜਪਾਈ ਦੇ ਨਿੱਜੀ ਸਕੱਤਰ ਰਹੇ, ਹੁਣ ਮੋਦੀ ਸਰਕਾਰ ''ਚ ਬਣੇ ਕੈਬਨਿਟ ਮੰਤਰੀ

ਭੁਵਨੇਸ਼ਵਰ - ਸਾਬਕਾ ਨੌਕਰਸ਼ਾਹ ਅਸ਼ਵਨੀ ਵੈਸ਼ਣਵ ਦਾ ਨਰਿੰਦਰ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨਾ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਗਿਆ, ਹਾਲਾਂਕਿ ਉਨ੍ਹਾਂ ਨੇ 2 ਸਾਲ ਪਹਿਲਾਂ ਵੀ ਓਡਿਸ਼ਾ ਤੋਂ ਭਾਜਪਾ ਦੀ ਟਿਕਟ ’ਤੇ ਰਾਜ ਸਭਾ ਦਾਦੀ ਚੋਣ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਪਾਰਟੀ ਦੇ ਕੋਲ ਵਿਧਾਇਕਾਂ ਦੀ ਗਿਣਤੀ ਇੰਨੀ ਨਹੀਂ ਸੀ ਕਿ ਉਹ ਚੋਣ ਜਿੱਤ ਸਕਦੀ। ਰਾਜਸਥਾਨ ਦੇ ਜੋਧਪੁਰ ਵਿੱਚ ਪੈਦਾ ਹੋਏ 51 ਸਾਲਾ ਵੈਸ਼ਣਵ 1994 ਬੈਚ ਦੇ ਓਡਿਸ਼ਾ ਕੇਡਰ ਦੇ ਭਾਰਤੀ ਪ੍ਰਬੰਧਕੀ ਸੇਵਾ (ਆਈ.ਏ.ਐੱਸ.) ਦੇ ਅਧਿਕਾਰੀ ਰਹੇ ਹਨ। ਭਾਜਪਾ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨੇ ਰਾਜ ਸਭਾ ਚੋਣਾਂ ਵਿੱਚ ਓਡਿਸ਼ਾ ਦੇ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ ਦੇ ਪ੍ਰਮੁੱਖ ਨਵੀਨ ਪਟਨਾਇਕ ਦਾ ਸਮਰਥਨ ਹਾਸਲ ਕਰ ਲਿਆ। ਬੀਜਦ ਦੇ ਅੰਦਰ ਕਈ ਨੇਤਾਵਾਂ ਨੇ ਇਸਦੀ ਅਲੋਚਨਾ ਕੀਤੀ ਸੀ।

ਇਹ ਵੀ ਪੜ੍ਹੋ- ਝਾਰਖੰਡ: ਤਿੰਨ ਬੱਚਿਆਂ ਸਮੇਤ ਜਨਾਨੀ ਨੇ ਖੂਹ 'ਚ ਮਾਰੀ ਛਾਲ, ਮਾਂ ਸਮੇਤ 3 ਦੀ ਮੌਤ, 1 ਬੱਚਾ ਗੰਭੀਰ

ਇਲਜ਼ਾਮ ਲਗਾਏ ਗਏ ਕਿ ਪਟਨਾਇਕ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਬਾਅ ਵਿੱਚ ਝੁਕ ਗਏ ਅਤੇ ਵੈਸ਼ਣਵ ਦਾ ਸਮਰਥਨ ਕਰ ਦਿੱਤਾ। ਵੈਸ਼ਣਵ 28 ਜੂਨ, 2019 ਨੂੰ ਹੋਈਆਂ ਰਾਜ ਸਭਾ ਚੋਣਾਂ ਤੋਂ ਸਿਰਫ 6 ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਪ੍ਰਬੰਧਕੀ ਸੇਵਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਬਾਲੇਸ਼ਵਰ ਅਤੇ ਕਟਕ ਜ਼ਿਲਿਆਂ ਦੇ ਕਲੈਕਟਰ ਦੀ ਜ਼ਿੰਮੇਦਾਰੀ ਨਿਭਾਈ। ਸਾਲ 1999 ਵਿੱਚ ਆਏ ਭਿਆਨਕ ਚੱਕਰਵਾਤ ਦੇ ਸਮੇਂ ਉਨ੍ਹਾਂ ਨੇ ਬਤੌਰ ਨੌਕਰਸ਼ਾਹ ਆਪਣੇ ਕੌਸ਼ਲ ਦਾ ਸਬੂਤ ਦਿੱਤਾ ਅਤੇ ਉਨ੍ਹਾਂ ਦੀ ਸੂਚਨਾ ਦੇ ਆਧਾਰ ’ਤੇ ਸਰਕਾਰ ਤੁਰੰਤ ਕਦਮ ਉਠਾ ਸਕੀ, ਜਿਸਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਬਚੀ।

ਵੈਸ਼ਣਵ ਨੇ 2003 ਤਕ ਓਡਿਸ਼ਾ ਵਿੱਚ ਕੰਮ ਕੀਤਾ ਅਤੇ ਫਿਰ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਫ਼ਤਰ ਵਿੱਚ ਉਪ ਸਕੱਤਰ ਨਿਯੁਕਤ ਹੋ ਗਏ। ਵਾਜਪਾਈ ਜਦੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਹਟੇ ਤਾਂ ਵੈਸ਼ਣਵ ਨੂੰ ਉਨ੍ਹਾਂ ਦਾ ਸਕੱਤਰ ਬਣਾਇਆ ਗਿਆ। ਆਈ. ਆਈ. ਟੀ. ਤੋਂ ਪੜ੍ਹਾਈ ਕਰ ਚੁੱਕੇ ਵੈਸ਼ਣਵ ਨੇ 2008 ਵਿੱਚ ਸਰਕਾਰੀ ਨੌਕਰੀ ਛੱਡ ਦਿੱਤੀ ਅਤੇ ਅਮਰੀਕਾ ਦੀ ਵਹਾਰਟਨ ਯੂਨੀਵਰਸਿਟੀ ਤੋਂ ਐੱਮ. ਬੀ. ਏ. ਕੀਤੀ । ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਕੁੱਝ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਕੀਤੀ ਅਤੇ ਫਿਰ ਗੁਜਰਾਤ ਵਿੱਚ ਆਟੋ ਸਮੱਗਰੀ ਦੀਆਂ ਵਿ ਨਿਰਮਾਣ ਇਕਾਈਆਂ ਸਥਾਪਿਤ ਕੀਤੀਆਂ। ਇਸ ਸਾਲ ਅਪ੍ਰੈਲ ਵਿੱਚ ਉਨ੍ਹਾਂ ਨੂੰ ਭਾਰਤੀ ਪ੍ਰੈੱਸ ਪਰਿਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News