ਫ਼ਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ ਨੇ ਕੀਤੀ PM ਮੋਦੀ ਨਾਲ ਮੁਲਾਕਾਤ, ਤਸਵੀਰ ਵਾਇਰਲ

Thursday, Jan 20, 2022 - 05:40 PM (IST)

ਮੁੰਬਈ (ਬਿਊਰੋ) — ਫ਼ਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ ਨੇ ਵੀਰਵਾਰ ਯਾਨੀਕਿ ਅੱਜ ਕਿਹਾ ਕਿ ਉਨ੍ਹਾਂ ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਆਸਕਰ ਪੁਰਸਕਾਰਾਂ ਲਈ ਸਾਲ 2001 'ਚ ਨਾਮਜ਼ਦ ਕੀਤੀ ਗਈ ਫ਼ਿਲਮ 'ਲਗਾਨ' ਦੇ ਨਾਲ-ਨਾਲ 'ਸਵਦੇਸ਼' ਅਤੇ 'ਜੋਧਾ ਅਕਬਰ' ਨੂੰ ਲੈ ਕੇ ਮਸ਼ਹੂਰ ਹੋਏ ਗੋਵਾਰੀਕਰ ਨੇ ਕਿਹਾ ਕਿ ਮੁਲਾਕਾਤ ਦੌਰਾਨ ਉਹ ਪ੍ਰਧਾਨ ਮੰਤਰੀ ਦੇ ਦੂਰਦਰਸ਼ੀ ਵਿਚਾਰਾਂ ਤੋਂ ਪ੍ਰੇਰਿਤ ਹੋਏ। 

ਦੱਸ ਦਈਏ ਕਿ ਲੇਖਕ-ਨਿਰਦੇਸ਼ਕ ਗੋਵਾਰੀਕਰ (57) ਨੇ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਤੁਹਾਨੂੰ ਮਿਲ ਕੇ ਬਹੁਤ ਸਨਮਾਨ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਦੇਸ਼ ਲਈ ਤੁਹਾਡਾ ਦ੍ਰਿਸ਼ਟੀਕੋਣ, ਤੁਹਾਡੀ ਇਮਾਨਦਾਰੀ ਅਤੇ ਦੇਸ਼ ਪ੍ਰਤੀ ਜਨੂੰਨ ਅਵਿਸ਼ਵਾਸ਼ਯੋਗ ਹੈ! ਮੈਂ ਸੱਚਮੁੱਚ ਸਾਡੀ ਮੁਲਾਕਾਤ ਦੌਰਾਨ ਤੁਹਾਡੇ ਸਪੱਸ਼ਟ ਅਤੇ ਦੂਰਦਰਸ਼ੀ ਵਿਚਾਰਾਂ ਤੋਂ ਪ੍ਰੇਰਿਤ ਹੋਇਆ!!"

PunjabKesari

ਗੋਵਾਰੀਕਰ ਨੇ ਪ੍ਰਧਾਨ ਮੰਤਰੀ ਨਾਲ ਲਈ ਗਈ ਤਸਵੀਰ ਆਪਣੇ ਪੇਜ 'ਤੇ ਸ਼ੇਅਰ ਕੀਤੀ ਹੈ। ਇਹ ਮੀਟਿੰਗ ਕਦੋਂ ਹੋਈ ਅਤੇ ਇਸ ਦੌਰਾਨ ਕੀ ਚਰਚਾ ਹੋਈ, ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਕਈ ਫ਼ਿਲਮੀ ਹਸਤੀਆਂ ਫ਼ਿਲਮ ਟਿਕਟ ਦੀਆਂ ਦਰਾਂ 'ਤੇ ਜੀ. ਐੱਸ. ਟੀ. ਘਟਾਉਣ ਅਤੇ 'ਰਾਸ਼ਟਰ ਨਿਰਮਾਣ' 'ਚ ਸਿਨੇਮਾ ਦੀ ਭੂਮਿਕਾ ਸਮੇਤ ਵੱਖ-ਵੱਖ ਪਹਿਲਕਦਮੀਆਂ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਚੁੱਕੀਆਂ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤਿਕਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News