ਦੇਸ਼ ''ਚ ਬਣ ਰਹੇ ਮਾਹੌਲ ''ਤੇ ਮੋਦੀ ਨੂੰ ਦੇਣਾ ਚਾਹੀਦੈ ਦਖਲ : ਗਹਿਲੋਤ

12/29/2019 11:53:04 AM

ਜੈਪੁਰ (ਵਾਰਤਾ)— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਦੇਸ਼ ਵਿਚ ਬਣ ਰਹੇ ਮਾਹੌਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣਾ ਚਾਹੀਦਾ ਹੈ। ਗਹਿਲੋਤ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿਹਾ ਦੇਸ਼ ਵਿਚ ਜੋ ਮਾਹੌਲ ਬਣ ਰਿਹਾ ਹੈ, ਪ੍ਰਧਾਨ ਮੰਤਰੀ ਨੂੰ ਖੁਦ ਨੂੰ ਚਾਹੀਦਾ ਹੈ ਕਿ ਦਖਲ ਦੇਣ ਨਹੀਂ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅਕਸ ਦੁਨੀਆ ਵਿਚ ਜੋ ਖਰਾਬ ਹੋ ਰਿਹਾ ਹੈ, ਉਸ ਦੀ ਜਾਣਕਾਰੀ ਸ਼ਾਇਦ ਇਸ ਸਰਕਾਰ ਨੂੰ ਨਹੀਂ ਹੈ। 

 

ਅਸ਼ੋਕ ਨੇ ਕਿਹਾ ਕਿ ਬਦਕਿਸਮਤੀ ਇਸ ਗੱਲ ਦੀ ਹੈ ਕਿ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਾਹੀਦਾ ਸੀ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦੇ। ਬੁਲਾ ਕੇ ਗੱਲਬਾਤ ਕਰਦੇ ਉਸ ਦੀ ਬਜਾਏ ਸ਼ੁਰੂ ਤੋਂ ਹੀ ਰਵੱਈਆ ਰਿਹਾ ਕਿ ਅੰਦੋਲਨਕਾਰੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਜਾਇਦਾਦ ਜ਼ਬਤ ਕੀਤੀ ਜਾਵੇਗੀ, ਬਦਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਦਲਾ ਲੈਣ ਵਾਲੀ ਗੱਲ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਸੁਣੀ ਹੈ।

 

ਅਸ਼ੋਕ ਨੇ ਕਿਹਾ ਕਿ ਉੱਤਰ ਪ੍ਰਦੇਸ਼ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹਾਂਗਾ ਕਿ ਡੈਮੋਕ੍ਰੇਸੀ 'ਚ ਅੰਦੋਲਨ ਹੁੰਦੇ ਹਨ, ਗ੍ਰਿਫਤਾਰੀ ਹੁੰਦੀ ਹੈ ਪਰ ਕੋਈ ਕਿਸੇ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਜਾਵੇ, ਬਿਨਾਂ ਕਿਸੇ ਕਾਰਨ ਤੁਸੀਂ ਉਨ੍ਹਾਂ ਨੂੰ ਰੋਕੋ, ਪ੍ਰਿਅੰਕਾ ਤਾਂ ਰਾਸ਼ਟਰੀ ਪਾਰਟੀ ਕਾਂਗਰਸ ਦੀ ਮਹਾਮੰਤਰੀ ਹੈ। ਡੈਮੋਕ੍ਰੇਸੀ 'ਚ ਕਿਸੇ ਵਿਅਕਤੀ ਨੂੰ ਰੋਕਣ ਦਾ ਕਿਸੇ ਦਾ ਅਧਿਕਾਰ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਪ੍ਰਿਅੰਕਾ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ, ਉਹ ਬਹੁਤ ਹੀ ਬਦਕਿਸਮਤੀ ਘਟਨਾ ਹੈ ਵਾਲੀ ਹੈ ਅਤੇ ਮੈਂ ਉਸ ਦੀ ਨਿੰਦਾ ਕਰਦਾ ਹਾਂ। 


Tanu

Content Editor

Related News