ਨਿੱਜੀ ਵਟਸਐੱਪ ਸੰਦੇਸ਼ ਜਨਤਕ ਆਲੋਚਨਾ ਨਹੀਂ ਮੰਨੇ ਜਾ ਸਕਦੇ : ਹਿਮਾਚਲ ਹਾਈ ਕੋਰਟ
Wednesday, Sep 23, 2026 - 04:03 PM (IST)
ਸ਼ਿਮਲਾ (ਏਜੰਸੀ)- ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ HRTC ਦੇ ਇਕ ਕੰਡਕਟਰ ਨੂੰ ਬਹਾਲ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਵਟਸਐਪ 'ਤੇ ਹੋਈ ਨਿੱਜੀ ਗੱਲਬਾਤ ਨੂੰ ਜਨਤਕ ਆਲੋਚਨਾ ਨਹੀਂ ਮੰਨਿਆ ਜਾ ਸਕਦਾ ਅਤੇ ਕਰਮਚਾਰੀਆਂ ਨੂੰ ਆਪਣੀਆਂ ਸ਼ਿਕਾਇਤਾਂ ਅਤੇ ਅਸਹਿਮਤੀ ਪ੍ਰਗਟ ਕਰਨ ਦਾ ਅਧਿਕਾਰ ਹੈ। ਹਾਈ ਕੋਰਟ ਨੇ ਹਿਮਾਚਲ ਪ੍ਰਦੇਸ਼ ਸੜਕ ਟਰਾਂਸਪੋਰਟ ਨਿਗਮ (ਐੱਚਆਰਟੀਸੀ) ਦੇ 10 ਅਕਤੂਬਰ 2023 ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ, ਜਿਸ ਨੇ 2021 'ਚ ਨਿਯੁਕਤ ਕੀਤੇ ਗਏ ਇਕ ਕੰਟਰੈਕਟ ਆਪਰੇਟਰ ਸੁਨੀਲ ਕੁਮਾਰ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਸੀ।
ਸਤੰਬਰ 2023'ਚ ਕੁਝ ਕੰਡਕਟਰਾਂ ਨੇ "ਹਿਮਾਚਲ ਕੰਡਕਟਰ ਯੂਨਿਟੀ" ਨਾਮੀ ਇਕ ਵਟਸਐਪ ਗਰੁੱਪ ਬਣਾਇਆ, ਜਿਸ 'ਚ ਕੁਮਾਰ ਨੇ 2 ਆਮ ਸੰਦੇਸ਼ ਸਾਂਝੇ ਕੀਤੇ। ਇਨ੍ਹਾਂ ਸੰਦੇਸ਼ਾਂ ਨੇ ਕਾਰਪੋਰੇਸ਼ਨ ਦੇ ਨਵੇਂ ਨਿਯਮਾਂ ਦੀ ਸਮੀਖਿਆ ਕੀਤੀ ਅਤੇ ਕਰਮਚਾਰੀਆਂ ਲਈ ਉਨ੍ਹਾਂ ਦੇ ਸੰਭਾਵੀ ਲਾਭਾਂ ਅਤੇ ਨੁਕਸਾਨਾਂ ਬਾਰੇ ਚਰਚਾ ਕੀਤੀ। HRTC ਪ੍ਰਬੰਧਨ ਨੇ ਇਨ੍ਹਾਂ ਸੰਦੇਸ਼ਾਂ ਨੂੰ ਆਪਣੇ ਸੋਸ਼ਲ ਮੀਡੀਆ ਦਿਸ਼ਾ-ਨਿਰਦੇਸ਼ਾਂ ਅਤੇ ਕੁਮਾਰ ਦੇ ਕੰਟਰੈਕਟ ਸ਼ਰਤਾਂ ਦੀ ਉਲੰਘਣਾ ਮੰਨਿਆ। ਉਸ ਨੇ ਅਕਤੂਬਰ 2023 'ਚ ਕੁਮਾਰ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ।
ਇਸ ਤੋਂ ਬਾਅਦ ਕੁਮਾਰ ਨੇ ਇਸ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ। ਸੁਣਵਾਈ ਦੌਰਾਨ, ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਸੰਗਠਨ ਦੇ ਕਰਮਚਾਰੀਆਂ ਲਈ ਪ੍ਰਬੰਧਨ ਵਿਰੁੱਧ ਸ਼ਿਕਾਇਤਾਂ ਰੱਖਣਾ ਸੁਭਾਵਿਕ ਹੈ। ਹਾਈ ਕੋਰਟ ਨੇ ਕਿਹਾ,"ਖੁਦ ਸੰਸਥਾ ਦੇ ਹਿੱਤ 'ਚ ਇਹ ਬਿਹਤਰ ਹੈ ਕਿ ਅਜਿਹੀਆਂ ਸ਼ਿਕਾਇਤਾਂ ਨੂੰ ਜ਼ਾਹਰ ਕਰਨ ਦਿੱਤਾ ਜਾਵੇ, ਕਿਉਂਕਿ ਇਸ ਨਾਲ ਸੁਧਾਰ ਹੋ ਸਕਦਾ ਹੈ। ਜਦੋਂ ਤੱਕ ਅਜਿਹੀਆਂ ਸ਼ਿਕਾਇਤਾਂ ਦਾ ਪ੍ਰਸਾਰਣ ਸਿੱਧੇ ਤੌਰ 'ਤੇ ਸੰਗਠਨ ਦੀ ਸਾਖ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਪ੍ਰਬੰਧਨ ਨੂੰ ਦਖਲ ਨਹੀਂ ਦੇਣਾ ਚਾਹੀਦਾ।" ਅਦਾਲਤ ਨੇ ਇਹ ਵੀ ਕਿਹਾ ਕਿ HRTC ਨੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਸਮੇਂ ਹੀ ਇਹ ਰਾਏ ਬਣਾ ਲਈ ਸੀ ਕਿ ਕੁਮਾਰ ਨੌਕਰੀ 'ਚ ਬਣੇ ਰਹਿਣ ਦੇ ਲਾਇਕ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
