ਆਸਾਰਾਮ ਇਲਾਜ ਲਈ ਪੁਣੇ ਪਹੁੰਚਿਆ, ਮਿਲੀ 17 ਦਿਨਾਂ ਦੀ ਪੈਰੋਲ
Wednesday, Dec 18, 2024 - 11:59 PM (IST)

ਜੋਧਪੁਰ- ਆਪਣੇ ਹੀ ਆਸ਼ਰਮ ਦੀ ਨਾਬਾਲਗ ਪੈਰੋਕਾਰ ਨਾਲ ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਜੋਧਪੁਰ ਦੀ ਕੇਂਦਰੀ ਜੇਲ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਆਸਾਰਾਮ ਬੁੱਧਵਾਰ ਹਵਾਈ ਜਹਾਜ਼ ਰਾਹੀਂ ਪੁਣੇ ਪਹੁੰਚਿਆ। ਆਸਾਰਾਮ ਦਾ ਇਲਾਜ ਪੁਣੇ ਦੇ ਮਾਧਵਬਾਗ ਆਯੁਰਵੈਦਿਕ ਹਸਪਤਾਲ ’ਚ ਕੀਤਾ ਜਾਵੇਗਾ। ਇਸ ਲਈ ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਨੂੰ ਤੀਜੀ ਵਾਰ 17 ਦਿਨਾਂ ਦੀ ਪੈਰੋਲ ਦਿੱਤੀ ਹੈ।
ਪੈਰੋਲ ਦੇ ਹੁਕਮ ’ਚ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਵਾਂਗ ਆਸਾਰਾਮ ਨੂੰ ਸੁਰੱਖਿਆ ਅਤੇ ਸ਼ਰਧਾਲੂਆਂ ਨੂੰ ਲੈ ਕੇ ਬਣਾਏ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਹੀ ਆਸਾਰਾਮ ਨੂੰ ਸਫਰ ਤੇ ਪੁਲਸ ਸੁਰੱਖਿਆ ਦੇ ਸਾਰੇ ਖਰਚੇ ਖੁਦ ਕਰਨੇ ਹੋਣਗੇ।