ਆਸਾਰਾਮ ਨੂੰ ਹਾਈ ਕੋਰਟ ਤੋਂ ਝਟਕਾ, ਪਟੀਸ਼ਨ ਖਾਰਜ

Tuesday, Mar 26, 2019 - 06:17 PM (IST)

ਆਸਾਰਾਮ ਨੂੰ ਹਾਈ ਕੋਰਟ ਤੋਂ ਝਟਕਾ, ਪਟੀਸ਼ਨ ਖਾਰਜ

ਰਾਜਸਥਾਨ— ਨਾਬਾਲਗ ਨਾਲ ਰੇਪ ਦੇ ਦੋਸ਼ੀ ਆਸਾਰਾਮ ਨੂੰ ਮੰਗਲਵਾਰ ਨੂੰ ਰਾਜਸਥਾਨ ਹਾਈ ਕੋਰਟ ਤੋਂ ਝਟਕਾ ਲੱਗਾ ਹੈ। ਕੋਰਟ ਨੇ ਆਸਾਰਾਮ ਦੀ ਸਜ਼ਾ 'ਤੇ ਰੋਕ ਲਾਉਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਆਸਾਰਾਮ 'ਤੇ ਰੇਪ ਅਤੇ ਹੱਤਿਆ ਦਾ ਮਾਮਲਾ ਹੈ ਅਤੇ ਇਸ ਮਾਮਲੇ ਵਿਚ ਉਹ ਜੇਲ ਵਿਚ ਬੰਦ ਹੈ। ਜੋਧਪੁਰ ਦੀ ਇਕ ਅਦਾਲਤ ਨੇ 16 ਸਾਲ ਦੀ ਨਾਬਾਲਗ ਨਾਲ ਰੇਪ ਕਰਨ ਦੇ ਦੋਸ਼ ਵਿਚ ਆਸਾਰਾਮ ਨੂੰ 2013 'ਚ ਦੋਸ਼ੀ ਕਰਾਰ ਦਿੱਤਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿਚ ਦੂਜੇ ਦੋਸ਼ੀਆਂ ਸ਼ਿਲਪੀ ਉਰਫ ਸੰਚਿਤਾ ਗੁਪਤਾ ਜੋ ਕਿ ਆਸਾਰਾਮ ਦੀ ਸੇਵਿਕਾ ਹੈ। ਸ਼ਰਦਚੰਦਰ ਨੂੰ ਅਦਾਲਤ ਨੇ 20-20 ਸਾਲ ਦੀ ਸਜ਼ਾ ਸੁਣਾਈ।

ਦੇਸ਼ ਅਤੇ ਦੁਨੀਆ ਵਿਚ 400 ਤੋਂ ਵਧ ਆਸ਼ਰਮ ਬਣਾਉਣ ਵਾਲੇ ਆਸਾਰਾਮ ਨੇ ਕਰੋੜਾਂ ਰੁਪਏ ਦਾ ਸਮਰਾਜ ਖੜ੍ਹਾ ਕਰ ਲਿਆ ਸੀ। ਪੀੜਤਾ ਮੱਧ ਪ੍ਰਦੇਸ਼ ਦੇ ਛਿੰਦਵਾੜਾ ਸਥਿਤ ਆਸਾਰਾਮ ਦੇ ਆਸ਼ਰਮ 'ਚ ਪੜ੍ਹਾਈ ਕਰ ਰਹੀ ਸੀ। ਪੀੜਤਾ ਨੇ ਆਸਾਰਾਮ 'ਤੇ 15 ਅਗਸਤ 2013 ਦੀ ਰਾਤ ਉਸ ਨਾਲ ਰੇਪ ਕਰਨ ਦਾ ਦੋਸ਼ ਲਾਇਆ ਸੀ। ਲੰਬੀ ਉਡੀਕ ਮਗਰੋਂ ਪੀੜਤਾ ਨੂੰ ਇਨਸਾਫ ਮਿਲਿਆ ਅਤੇ ਆਸਾਰਾਮ ਨੂੰ ਜੇਲ ਹੋਈ। ਫੈਸਲੇ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਕਿਹਾ ਸੀ ਕਿ ਸਾਨੂੰ ਨਿਆਪਾਲਿਕਾ 'ਤੇ ਪੂਰਾ ਭਰੋਸਾ ਸੀ ਅਤੇ ਸਾਨੂੰ ਖੁਸ਼ੀ ਹੈ ਕਿ ਨਿਆਂ ਮਿਲਿਆ।


author

Tanu

Content Editor

Related News