ਜਨਸੰਖਿਆ ਵਿਸਫੋਟ ''ਤੇ ਰਾਮਦੇਵ ਦੀ ਟਿੱਪਣੀ ਨੂੰ ਲੈ ਕੇ ਵਰ੍ਹੇ ਓਵੈਸੀ

05/27/2019 2:53:32 PM

ਹੈਦਰਾਬਾਦ— ਏ.ਆਈ.ਐੱਮ.ਆਈ.ਐੱਮ. ਦੇ ਚੇਅਰਮੈਨ ਅਸਦੁਦੀਨ ਓਵੈਸੀ ਨੇ ਸੋਮਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ 'ਤੇ ਉਨ੍ਹਾਂ ਦੀ ਜਨਸੰਖਿਆ ਸੰਬੰਧੀ ਟਿੱਪਣੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ। ਰਾਮਦੇਵ ਨੇ ਐਤਵਾਰ ਨੂੰ ਕਿਹਾ ਸੀ ਕਿ ਦੇਸ਼ ਜਨਸੰਖਿਆ ਧਮਾਕੇ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਤੀਜੀ ਸੰਤਾਨ ਨੂੰ ਵੋਟਿੰਗ ਦੇ ਅਧਿਕਾਰ ਅਤੇ ਸਰਕਾਰੀ ਨੌਕਰੀਆਂ ਤੋਂ ਵਾਂਝੇ ਕਰਨ ਦਾ ਸੁਝਾਅ ਵੀ ਦਿੱਤਾ ਸੀ। ਓਵੈਸੀ ਨੇ ਟਵੀਟ ਕੀਤਾ,''ਲੋਕਾਂ ਨੂੰ ਗੈਰ-ਸੰਵਿਧਾਨਕ ਗੱਲਾਂ ਕਹਿਣ ਤੋਂ ਰੋਕਣ ਲਈ ਕੋਈ ਸਪੱਸ਼ਟ ਕਾਨੂੰਨ ਨਹੀਂ ਹੈ ਪਰ ਰਾਮਦੇਵ ਦੇ ਵਿਚਾਰਾਂ 'ਤੇ ਬਿਨਾਂ ਕਾਰਨ ਧਿਆਨ ਕਿਉਂ ਦਿੱਤਾ ਜਾਂਦਾ ਹੈ?'' ਉਨ੍ਹਾਂ ਨੇ ਟਵੀਟ ਕੀਤਾ,''ਉਹ ਯੋਗ ਕਰ ਸਕਦੇ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਨਰਿੰਦਰ ਮੋਦੀ ਸਿਰਫ਼ ਇਸ ਲਈ ਆਪਣਾ ਵੋਟ ਦਾ ਅਧਿਕਾਰ ਗਵਾ ਦੇਣਗੇ, ਕਿਉਂਕਿ ਉਹ ਤੀਜੀ ਸੰਤਾਨ ਹਨ।''

ਓਵੈਸੀ ਹਾਲ ਦੀਆਂ ਲੋਕ ਸਭਾ ਚੋਣਾਂ 'ਚ ਹੈਦਰਾਬਾਦ ਸੰਸਦੀ ਸੀਟ ਤੋਂ ਫਿਰ ਤੋਂ ਜਿੱਤ ਗਏ ਹਨ। ਯੋਗ ਗੁਰੂ ਰਾਮਦੇਵ ਨੇ ਐਤਵਾਰ ਨੂੰ ਕਿਹਾ ਸੀ ਕਿ ਭਾਰਤ ਆਪਣੇ ਜਨਸੰਖਿਆ ਵਿਸਫੋਟ ਨਾਲ ਨਜਿੱਠਣ ਲਈ ਤਿਆਰ ਨਹੀਂ ਹੈ। ਰਾਮਦੇਵ ਨੇ ਕਿਹਾ ਸੀ ਕਿ ਦੇਸ਼ ਦੀ ਆਬਾਦੀ ਨੂੰ 150 ਕਰੋੜ ਤੋਂ ਵਧ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਸਲਾਹ ਦਿੱਤੀ ਸੀ,''ਇਹ ਉਦੋਂ ਸੰਭਵ ਹੈ ਜਦੋਂ ਅਸੀਂ ਤੀਜੀ ਸੰਤਾਨ ਜਾਂ ਇਸ ਤੋਂ ਬਾਅਦ ਵਾਲੀ ਸੰਤਾਨ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਵਾਲਾ ਕਾਨੂੰਨ ਲਾਗੂ ਕਰਾਂਗੇ। ਅਜਿਹੇ ਬੱਚਿਆਂ ਨੂੰ ਚੋਣ ਲੜਨ ਅਤੇ ਹੋਰ ਸਰਕਾਰੀ ਨੌਕਰੀਆਂ ਦੇ ਅਧਿਕਾਰ ਤੋਂ ਵੀ ਵਾਂਝੇ ਕੀਤਾ ਜਾਣਾ ਚਾਹੀਦਾ।''


DIsha

Content Editor

Related News