ਮੁੜ ਸਕੂਲ ਖੁੱਲ੍ਹਦੇ ਹੀ ਸਰਕਾਰ 6ਵੀਂ ਤੋਂ 11ਵੀਂ ਜਮਾਤ ਲਈ ਨਸ਼ਾ ਜਾਗਰੂਕਤਾ ਮਿਸ਼ਨ ਸ਼ੁਰੂ ਕਰਨ ਦੀ ਤਿਆਰੀ ’ਚ
Friday, Apr 15, 2022 - 06:32 PM (IST)
ਨਵੀਂ ਦਿੱਲੀ- ਕੋਰੋਨਾ ਮਾਹਾਮਾਰੀ ਘਟਣ ਤੋਂ ਬਾਅਦ ਦੇਸ਼ ਭਰ ਦੇ ਸਕੂਲਾਂ ’ਚ ਨਿਯਮਿਤ ਆਫ਼ਲਾਈਨ ਜਮਾਤਾਂ ਸ਼ੁਰੂ ਹੋ ਚੁੱਕੀਆਂ ਹਨ ਜਿਸਦੇ ਚਲਦੇ ਕੇਂਦਰ ਸਰਕਾਰ 11-16 ਸਾਲ ਦੀ ਉਮਰ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਨਸ਼ੀਲੀਆਂ ਦਵਾਈਆਂ 'ਤੇ ਨਿਰਭਰਤਾ ਸੰਬੰਧਿਤ ਮੁਕਾਬਲਾ ਰਣਨੀਤੀਆਂ ਅਤੇ ਜੀਵਨ ਕੌਸ਼ਲ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਇਕ ਪ੍ਰਮੁੱਖ ਮਿਸ਼ਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਮਿਸ਼ਨ ਨਵਚੇਤਨਾ ਨਾਮ ਦੀ ਇਸ ਪਹਿਲਕਦਮੀ ਤਹਿਤ ਮੰਤਰਾਲਿਆਂ ਅਤੇ ਵਿਭਾਗਾਂ ਨੇ ਇਸ ਖਬਰੇ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਦੇਸ਼ ਦੇ ਹਰ ਜ਼ਿਲ੍ਹੇ ’ਚ 10 ਲੱਖ ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਹੱਥ ਮਿਲਾਇਆ ਹੈ। ਇਸ ਮਿਸ਼ਨ ਨਾਲ ਜੁੜੇ ਲੋਕਾਂ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਅਧਿਆਪਕ ਜੁਲਾਈ ਤੋਂ ਦੇਸ਼ ਦੇ ਹਰ ਸਰਕਾਰੀ ਅਤੇ ਨਿੱਜੀ ਸਕੂਲ ’ਚ ਸੰਦੇਸ਼ ਪਹੁੰਚਾਉਣਗੇ।
ਇਸ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਅਧਿਐਨਾਂ ਨੇ ਸੰਕੇਤ ਦਿੱਤਾ ਹੈ ਕਿ ਨਸ਼ੀਲੀਆਂ ਦਵਾਈਆਂ ਦੀ ਗਲਤ ਵਰਤੋਂ ਦੀ ਸ਼ੁਰੂਆਤ ਕਰਨ ਦੀ ਉਮਰ ਘੱਟ ਹੋ ਰਹੀ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦੁਆਰਾ 2019 ਦੇ ਇਕ ਸਰਵੇਖਣ ਤੋਂ ਸੰਕੇਤ ਮਿਲਿਆ ਸੀ ਕਿ 4.58 ਲੱਖ ਤੋਂ ਵੱਧ ਬੱਚੇ ਇਨਹੇਲੇਂਟ ਦੁਰਵਿਵਹਾਰ 'ਚ ਸ਼ਾਮਲ ਸਨ। ਜਾਣਕਾਰੀ ਮੁਤਾਬਕ, ਮਿਸ਼ਨ ਨੂੰ ਅੱਗੇ ਵਧਾਉਣ ਲਈ 6 ਅਪ੍ਰੈਲ ਨੂੰ ਇਕ ਉੱਚ ਪੱਧਰੀ ਅੰਤਰ-ਮੰਤਰਾਲਾ ਬੈਠਕ ਆਯੋਜਿਤ ਕੀਤੀ ਗਈ ਸੀ। ਇਸ ਮਿਸ਼ਨ ਨੂੰ ਜੁਲਾਈ ਤੱਕ ਪੂਰੀ ਤਰ੍ਹਾਂ ਲਾਂਚ ਕਰ ਦਿੱਤਾ ਜਾਵੇਗਾ, ਕਿਉਂਕਿ ਸਕੂਲ ਸਿੱਖਿਅਕ ਸੈਸ਼ਨ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ। ਸਮਾਜਿਕ ਨਿਆਂ ਮੰਤਰਾਲਾ ਮਿਸ਼ਨ ਨੂੰ ਅੱਗੇ ਵਧਾਉਣ 'ਚ ਮਦਦ ਕਰਨ ਲਈ ਜ਼ਿਲ੍ਹਾ ਕਲੈਕਟਰਾਂ ਨੂੰ ਚਿੱਠੀ ਲਿਖ ਕੇ ਹਰ ਜ਼ਿਲ੍ਹੇ 'ਚ 4-5 ਮਾਸਟਰ ਟਰੇਨਰਜ਼ ਦੀ ਪਛਾਣ ਕਰਨ ਦੀ ਅਪੀਲ ਕਰ ਰਿਹਾ ਹੈ।