ਜਦੋਂ ਤੱਕ ਰਾਹੁਲ ਨੇਤਾ ਹਨ, ਮੋਦੀ ਚੋਣਾਂ ਜਿੱਤਦੇ ਰਹਿਣਗੇ- ਅਠਾਵਲੇ

Saturday, Mar 24, 2018 - 05:07 PM (IST)

ਮੁੰਬਈ— ਕੇਂਦਰੀ ਮੰਤਰੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਰਾਮਦਾਸ ਅਠਾਵਲੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਕਰਦੇ ਹੋਏ ਕਾਂਗਰਸ 'ਤੇ ਹਮਲਾ ਕੀਤਾ ਹੈ। ਸ਼ਨੀਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਅਠਾਵਲੇ ਨੇ ਕਿਹਾ ਕਿ ਹੋ ਸਕਦਾ ਹੈ 2019 ਦੀਆਂ ਚੋਣਾਂ 'ਚ ਭਾਜਪਾ ਦੀ ਸੀਟ ਘੱਟ ਹੋਵੇ ਪਰ ਇਹ ਜ਼ਰੂਰ ਹੈ ਕਿ ਭਾਜਪਾ ਦੀ ਅਗਵਾਈ 'ਚ ਸਰਕਾਰ ਐੱਨ.ਡੀ.ਏ. ਦਾ ਗਠਜੋੜ ਹੀ ਬਣਾਏਗਾ। ਮੀਡੀਆ ਨਾਲ ਗੱਲ ਕਰਦੇ ਹੋਏ ਅਠਾਵਲੇ ਨੇ ਰਾਹੁਲ ਗਾਂਧੀ ਦੇ ਕਰਨਾਟਕ ਦੇ ਚੋਣ ਕੈਂਪੇਨ 'ਤੇ ਵੀ ਨਿਸ਼ਾਨਾ ਸਾਧਿਆ। ਅਠਾਵਲੇ ਨੇ ਪੀ.ਐੱਮ. ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਦੋਹਾਂ ਦਰਮਿਆਨ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਨਹੀਂ ਹੈ ਅਤੇ ਜਦੋਂ ਤੱਕ ਰਾਹੁਲ ਗਾਂਧੀ ਨੇਤਾ ਹਨ, ਨਰਿੰਦਰ ਮੋਦੀ ਚੋਣਾਂ ਜਿੱਤਦੇ ਰਹਿਣਗੇ।''

ਹੋ ਸਕਦਾ ਹੈ 2019 'ਚ ਸੀਟਾਂ ਥੋੜ੍ਹੀਆਂ ਘੱਟ ਹੋਣ
ਉੱਥੇ ਹੀ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਅਤੇ ਰਿਪਬਲਿਕਨ ਪਾਰਟੀ ਦੇ ਗਠਜੋੜ ਨੂੰ ਲੈ ਕੇ ਅਠਾਵਲੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 2019 'ਚ ਵੀ ਐੱਨ.ਡੀ.ਏ. ਦਾ ਹਿੱਸਾ ਰਹੇਗੀ। ਉਨ੍ਹਾਂ ਨੇ ਕਿਹਾ ਇਹ ਹੋ ਸਕਦਾ ਹੈ ਕਿ 2019 'ਚ ਸੀਟਾਂ ਦੀ ਗਿਣਤੀ ਥੋੜ੍ਹੀ ਘੱਟ ਹੋ ਜਾਵੇ ਪਰ ਇਹ ਜ਼ਰੂਰ ਹੈ ਕਿ ਕੇਂਦਰ 'ਚ ਸਰਕਾਰ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਗਠਜੋੜ ਦੀ ਹੀ ਬਣੇਗੀ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਐੱਨ.ਡੀ.ਏ. 'ਚ ਸ਼ਾਮਲ ਹੋਏ ਰਾਮਦਾਸ ਅਠਾਵਲੇ ਫਿਲਹਾਲ ਰਾਜ ਸਭਾ ਦੇ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਉੱਚ ਰਾਜਨੇਤਾਵਾਂ 'ਚੋਂ ਇਕ ਮੰਨਿਆ ਜਾਂਦਾ ਹੈ। ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਠਾਵਲੇ ਫਿਲਹਾਲ ਕੇਂਦਰ ਸਰਕਾਰ 'ਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਦੇ ਰੂਪ 'ਚ ਕੰਮ ਕਰ ਰਹੇ ਹਨ।

 


Related News