ਗਰਭਗ੍ਰਹਿ ''ਚ ਪਹੁੰਚਿਆ ਵਾਨਰ ; ਜਿਵੇਂ ਹਨੂੰਮਾਨ ਜੀ ਰਾਮਲੱਲਾ ਦੇ ਦਰਸ਼ਨ ਨੂੰ ਆਏ ਹੋਣ
Wednesday, Jan 24, 2024 - 04:12 PM (IST)
ਅਯੁੱਧਿਆ (ਭਾਸ਼ਾ)- ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਬਾਅਦ ਮੰਗਲਵਾਰ ਨੂੰ ਇਕ ਵਾਨਰ ਗਰਭਗ੍ਰਹਿ 'ਚ ਪ੍ਰਵੇਸ਼ ਕਰ ਕੇ ਉਤਸਵ ਮੂਰਤੀ ਤੱਕ ਪਹੁੰਚ ਗਿਆ। ਸ਼ਰਧਾਲੂਆਂ ਵਿਚਾਲੇ ਇਹ ਵਾਨਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਮੰਦਰ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮੀਆਂ ਨੇ ਇਸ ਸੰਬੰਧ 'ਚ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਅਜਿਹਾ ਲੱਗਾ ਜਿਵੇਂ ਹਨੂੰਮਾਨ ਜੀ ਰਾਮਲੱਲਾ ਦੇ ਦਰਸ਼ਨ ਨੂੰ ਆਏ ਹੋਣ। ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵਲੋਂ ਮੰਗਲਵਾਰ ਰਾਤ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸ਼੍ਰੀਰਾਮ ਜਨਮਭੂਮੀ ਮੰਦਰ 'ਚ ਹੋਈ ਇਸ ਦਿਲਚਸਪ ਘਟਨਾ ਦਾ ਵਰਣਨ ਕੀਤਾ।
ਇਹ ਵੀ ਪੜ੍ਹੋ : ਰਾਮ ਮੰਦਰ ਨੂੰ ਇਕ ਦਿਨ 'ਚ ਆਇਆ ਕਰੋੜਾਂ ਦਾ ਦਾਨ, ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ
ਟਰੱਸਟ ਵਲੋਂ ਕੀਤੇ ਗਏ ਪੋਸਟ 'ਚ ਕਿਹਾ ਗਿਆ,''ਅੱਜ ਸ਼ਾਮ ਲਗਭਗ 5.50 ਵਜੇ ਇਕ ਵਾਨਰ ਦੱਖਣੀ ਦੁਆਰ ਤੋਂ ਗੂਢ ਮੰਡਪ ਤੋਂ ਹੁੰਦੇ ਹੋਏ ਗਰਭਗ੍ਰਹਿ 'ਚ ਪ੍ਰਵੇਸ ਕਰ ਕੇ ਉਤਸਵ ਮੂਰਤੀ ਤੱਕ ਜਾ ਪਹੁੰਚਿਆ। ਬਾਹਰ ਤਾਇਨਾਤ ਸੁਰੱਖਿਆ ਕਰਮੀਆਂ ਨੇ ਵਾਨਰ ਨੂੰ ਉੱਥੇ ਪਹੁੰਚਦੇ ਹੋਏ ਦੇਖਿਆ।'' ਪੋਸਟ 'ਚ ਅੱਗੇ ਕਿਹਾ,''ਸੁਰੱਖਿਆ ਕਰਮੀ ਵਾਨਰ ਵੱਲ ਇਹ ਦੇੜ ਕੇ ਦੌੜੇ ਕਿਤੇ ਉਹ ਉਤਸਵ ਮੂਰਤੀ ਨੂੰ ਜ਼ਮੀਨ 'ਤੇ ਨਾ ਸੁੱਟ ਦੇਵੇ ਪਰ ਜਿਵੇਂ ਹੀ ਪੁਲਸ ਕਰਮੀ ਵਾਨਰ ਵੱਲ ਦੌੜੇ, ਉਹ ਸ਼ਾਂਤੀ ਨਾਲ ਉੱਤਰੀ ਦੁਆਰ ਵੱਲ ਚੱਲਾ ਗਿਆ। ਦੁਆਰ ਬੰਦ ਹੋਣ ਕਾਰਨ ਉਹ ਪੂਰਬ ਦਿਸ਼ਾ ਵੱਲ ਵਧਿਆ ਅਤੇ ਦਰਸ਼ਨਾਰਥੀਆਂ ਵਿਚੋਂ ਹੁੰਦਾ ਹੋਇਆ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਪੂਰਬੀ ਦੁਆਰ ਤੋਂ ਬਾਹਰ ਨਿਕਲ ਗਿਆ।'' ਇਸ ਪੋਸਟ 'ਚ ਅੱਗੇ ਕਿਹਾ ਗਿਆ,''ਸੁਰੱਖਿਆ ਕਰਮੀ ਕਹਿੰਦੇ ਹਨ ਕਿ ਇਹ ਸਾਡੇ ਲਈ ਅਜਿਹਾ ਹੀ ਹੈ, ਜਿਵੇਂ ਖ਼ੁਦ ਹਨੂੰਮਾਨ ਜੀ ਰਾਮਲੱਲਾ ਦੇ ਦਰਸ਼ਨ ਕਰਨ ਆਏ ਹੋਣ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ 22 ਜਨਵਰੀ ਨੂੰ ਅਯੁੱਧਿਆ 'ਚ ਰਾਮਲੱਲਾ ਦੇ ਬਾਲ ਰੂਪ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਇਸ ਤੋਂ ਬਾਅਦ ਮੰਗਲਵਾਰ ਤੋਂ ਮੰਦਰ ਨੂੰ ਆਮ ਲੋਕਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦਾ ਆਉਣਾ-ਜਾਣਾ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8