ਕੋਰੋਨਾ: ਦਿੱਲੀ ’ਚ ਸਥਿਤੀ ਬੇਹੱਦ ਗੰਭੀਰ, ਕੇਜਰੀਵਾਲ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਮੰਗੀ ਮਦਦ

Sunday, Apr 18, 2021 - 03:28 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਰੂਪ ਭਿਆਨਕ ਹੁੰਦਾ ਜਾ ਰਿਹਾ ਹੈ। ਦਿੱਲੀ ਵਿਚ ਕੋਰੋੋਨਾ ਤੋਂ ਵਿਗੜਦੇ ਹਲਾਤਾਂ ’ਤੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚਿੱਠੀ ਲਿਖੀ ਹੈ। ਦਿੱਲੀ ’ਚ ਵੀ ਕੋਰੋਨਾ ਕਾਰਨ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਹਸਪਤਾਲ ’ਚ ਦਾਖ਼ਲ ਹੋਣ ਵਾਲੇ ਮਰੀਜ਼ ਵੱਧ ਰਹੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਪਹਿਰ ਨੂੰ ਪੈ੍ਰੱਸ ਕਾਨਫਰੰਸ ਕਰ ਕੇ ਇਹ ਗੱਲ ਆਖੀ ਕਿ ਹੁਣ ਸਾਡੇ ਕੋਲ ਪੂਰੀ ਦਿੱਲੀ ’ਚ ਆਈ. ਸੀ. ਯੂ. ਦੇ 100 ਤੋਂ ਵੀ ਘੱਟ ਬੈੱਡ ਬਚੇ ਹਨ।

PunjabKesari

ਇਹ ਵੀ ਪੜ੍ਹੋ: ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ, ਕਿਹਾ- ਪੂਰੀ ਦਿੱਲੀ ’ਚ 100 ਤੋਂ ਵੀ ਘੱਟ ICU ਬੈੱਡ ਬਚੇ

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਕੋਵਿਡ-19 ਮਰੀਜ਼ਾਂ ਲਈ ਬੈੱਡ ਅਤੇ ਆਕਸੀਜਨ ਉਪਲੱਬਧ ਕਰਾਉਣ ਦੀ ਮਦਦ ਮੰਗੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ-19 ਮਹਾਮਾਰੀ ਦੀ ਸਥਿਤੀ ਬਹੁਤ ਗੰਭੀਰ ਹੈ। ਬੈੱਡ, ਆਕਸੀਜਨ ਦੀ ਭਾਰੀ ਕਮੀ ਹੈ। ਚਿੱਠੀ ਵਿਚ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗੁਹਾਰ ਲਾਈ ਹੈ ਕਿ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਹਾਨੂੰ ਬੇਨਤੀ ਹੈ ਕਿ ਦਿੱਲੀ ’ਚ ਕੇਂਦਰ ਸਰਕਾਰ ਦੇ ਹਸਪਤਾਲਾਂ ’ਚ 10,000 ਬੈੱਡਾਂ ਵਿਚੋਂ 7,000 ਬੈੱਡ ਕੋਵਿਡ-19 ਮਰੀਜ਼ਾਂ ਲਈ ਰਿਜ਼ਰਵਡ ਰੱਖੇ ਜਾਣ। ਆਕਸੀਜਨ ਦੀ ਵੀ ਭਾਰੀ ਕਮੀ ਹੋ ਰਹੀ ਹੈ, ਸਾਨੂੰ ਤੁਰੰਤ ਆਕਸੀਜਨ ਮੁਹੱਈਆ ਕਰਵਾਈ ਜਾਵੇ।

ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਕੇਸ

ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼


Tanu

Content Editor

Related News