CM ਹਾਊਸ ਖਾਲੀ ਕਰਨਗੇ ਅਰਵਿੰਦ ਕੇਜਰੀਵਾਲ, ਛੱਡਣਗੇ ਸਾਰੀਆਂ ਸਹੂਲਤਾਂ

Wednesday, Sep 18, 2024 - 12:10 PM (IST)

ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਇਕ ਹਫ਼ਤੇ ਦੇ ਅੰਦਰ ਸੀ. ਐੱਮ. ਹਾਊਸ ਖਾਲੀ ਕਰ ਦੇਣਗੇ। ਮੁੱਖ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਹਨ, ਜਿਨ੍ਹਾਂ ਨੂੰ ਉਹ ਛੱਡ ਦੇਣਗੇ। ਕਿਉਂਕਿ ਹੁਣ ਉਹ ਸਿਰਫ਼ ਇਕ ਵਿਧਾਇਕ ਰਹਿ ਜਾਣਗੇ ਅਤੇ ਦਿੱਲੀ ਵਿਚ ਕਿਸੇ ਸਾਬਕਾ ਮੁੱਖ ਮੰਤਰੀ ਨੂੰ ਸਰਕਾਰੀ ਰਿਹਾਇਸ਼ ਮੁਹੱਈਆ ਕਰਾਉਣ ਦੀ ਵਿਵਸਥਾ ਨਹੀਂ ਹੈ। ਅਜਿਹੇ ਵਿਚ ਕੇਜਰੀਵਾਲ ਨੂੰ ਆਪਣੇ ਰਹਿਣ ਲਈ ਖ਼ੁਦ ਹੀ ਇੰਤਜ਼ਾਮ ਕਰਨਾ ਹੋਵੇਗਾ।

ਇਹ ਵੀ ਪੜ੍ਹੋ- ਕੇਜਰੀਵਾਲ ਦਾ ਵੱਡਾ ਐਲਾਨ, ਦੋ ਦਿਨ ਬਾਅਦ CM ਅਹੁਦੇ ਤੋਂ ਦੇ ਦੇਵਾਂਗਾ ਅਸਤੀਫ਼ਾ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕੇਜਰੀਵਾਲ ਸਾਰੀਆਂ ਸਰਕਾਰੀ ਸਹੂਲਤਾਂ ਛੱਡ ਦੇਣਗੇ। ਸੰਜੇ ਨੇ ਇਹ ਵੀ ਕਿਹਾ ਕਿ ਜੇਕਰ ਕੇਜਰੀਵਾਲ ਮੁੱਖ ਮੰਤਰੀ ਨਹੀਂ ਬਣਨਗੇ ਤਾਂ ਭਾਜਪਾ ਪਾਰਟੀ ਫਰੀ ਬਿਜਲੀ-ਪਾਣੀ ਦੀ ਸਹੂਲਤ ਬੰਦ ਕਰ ਦੇਵੇਗੀ। ਇਸ ਦੇ ਨਾਲ ਹੀ ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਅਜੇ ਕੇਜਰੀਵਾਲ ਕਿੱਥੇ ਰਹਿਣਗੇ ਇਹ ਤੈਅ ਨਹੀਂ ਹੈ ਪਰ ਜਲਦੀ ਹੀ ਕੋਈ ਟਿਕਾਣਾ ਤੈਅ ਕੀਤਾ ਜਾਵੇਗਾ। ਓਧਰ ਕੇਜਰੀਵਾਲ ਦਾ ਕਹਿਣਾ ਹੈ ਕਿ ਹੁਣ ਪਰਮਾਤਮਾ ਹੀ ਮੇਰੀ ਰੱਖਿਆ ਕਰਨਗੇ। ਮੈਂ ਘਰ ਛੱਡ ਦੇਵਾਂਗਾ। ਭਾਜਪਾ ਜੋ ਕਰ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਪਾਰਟੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਸੋਚੋ ਜੇਕਰ ਕੇਜਰੀਵਾਲ ਨਹੀਂ ਹੋਣਗੇ ਤਾਂ ਦਿੱਲੀ ਦਾ ਕੀ ਹੋਵੇਗਾ। ਮੁਫ਼ਤ ਸਿੱਖਿਆ ਅਤੇ ਇਲਾਜ ਕੌਣ ਦੇਵੇਗਾ, ਤੁਹਾਨੂੰ ਸੋਚਣਾ ਹੋਵੇਗਾ।

ਇਹ ਵੀ ਪੜ੍ਹੋ-  ਸਭ ਤੋਂ ਘੱਟ ਉਮਰ ਦੀ CM ਹੋਵੇਗੀ ਆਤਿਸ਼ੀ

ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਵੇਗੀ ਆਤਿਸ਼ੀ

ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੂੰ ਦਿੱਲੀ ਦੀ ਮੁੱਖ ਮੰਤਰੀ ਚੁਣਿਆ ਗਿਆ ਹੈ। ਮੰਗਲਵਾਰ ਨੂੰ ਪਾਰਟੀ ਵਿਧਾਇਕ ਦਲ ਦੀ ਬੈਠਕ ਵਿਚ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਲਿਆ ਗਿਆ। ਮੁੱਖ ਮੰਤਰੀ ਚੁਣੇ ਜਾਣ ਮਗਰੋਂ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਮੇਰੇ 'ਤੇ ਭਰੋਸਾ ਕੀਤਾ। ਵਿਧਾਇਕ, ਮੰਤਰੀ ਅਤੇ ਫਿਰ ਅੱਜ ਮੁੱਖ ਮੰਤਰੀ ਬਣਾਇਆ। ਮੈਂ ਖੁਸ਼ ਵੀ ਹਾਂ ਅਤੇ ਦੁਖੀ ਵੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News