ਕੇਜਰੀਵਾਲ ਦਾ ਵੱਡਾ ਐਲਾਨ, ਦੋ ਦਿਨ ਬਾਅਦ CM ਅਹੁਦੇ ਤੋਂ ਦੇ ਦੇਵਾਂਗਾ ਅਸਤੀਫ਼ਾ
Sunday, Sep 15, 2024 - 06:49 PM (IST)
ਨਵੀਂ ਦਿੱਲੀ- ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਦੇ ਦੋ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਮੈਂ ਦੋ ਦਿਨ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ। ਮੈਂ ਮੁੱਖ ਮੰਤਰੀ ਦੀ ਕੁਰਸੀ 'ਤੇ ਉਦੋਂ ਹੀ ਬੈਠਾਂਗਾ, ਜਦੋਂ ਲੋਕ ਮੈਂ ਈਮਾਨਦਾਰੀ ਦਾ ਸਰਟੀਫ਼ਿਕੇਟ ਦੇਣਗੇ। ਜਦੋਂ ਤੱਕ ਜਨਤਾ ਆਪਣਾ ਫ਼ੈਸਲਾ ਨਹੀਂ ਸੁਣਾ ਦਿੰਦੀ ਕਿ ਕੇਜਰੀਵਾਲ ਈਮਾਨਦਾਰ ਹੈ, ਉਦੋਂ ਤੱਕ ਮੈਂ ਕੁਰਸੀ 'ਤੇ ਨਹੀਂ ਬੈਠਾਂਗਾ। ਜੇਲ੍ਹ ਵਿਚੋਂ ਬਾਹਰ ਆਉਣ ਮਗਰੋਂ ਅਗਨੀ ਪ੍ਰੀਖਿਆ ਦੇਣਾ ਚਾਹੁੰਦਾ ਹਾਂ। ਕੇਜਰੀਵਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਅਤੇ ਸਿਸੋਦੀਆ ਉੱਪ ਮੁੱਖ ਮੰਤਰੀ ਉਦੋਂ ਬਣਨਗੇ, ਜਦੋਂ ਲੋਕ ਕਹਿਣਗੇ ਕਿ ਅਸੀਂ ਈਮਾਨਦਾਰ ਹਾਂ।
ਇਹ ਵੀ ਪੜ੍ਹੋ- ਦਫ਼ਤਰ ਨਹੀਂ ਜਾ ਸਕਣਗੇ ਕੇਜਰੀਵਾਲ, ਜਾਣੋ ਕਿਹੜੀਆਂ ਸ਼ਰਤਾਂ 'ਤੇ ਸੁਪਰੀਮ ਕੋਰਟ ਨੇ ਦਿੱਤੀ CM ਨੂੰ ਰਾਹਤ
ਮੇਰੀ ਮੰਗ ਤੁਰੰਤ ਕਰਵਾਈਆਂ ਜਾਣ ਚੋਣਾਂ- ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਬੋਲ ਰਹੇ ਹਨ ਕਿ ਸੁਪਰੀਮ ਕੋਰਟ ਨੇ ਕੁਝ ਕੰਡੀਸ਼ਨ ਲਾਈ ਹੈ। ਕੇਂਦਰ ਸਰਕਾਰ ਨੇ ਕਾਨੂੰਨ ਬਣਾ ਕੇ ਮੇਰੇ ਕੰਮ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਈਮਾਨਦਾਰ ਹੈ ਤਾਂ ਮੇਰੇ ਪੱਖ ਵਿਚ ਵੋਟਾਂ ਪਾਓ। ਫਰਵਰੀ ਵਿਚ ਚੋਣਾਂ ਹਨ। ਮੇਰੀ ਮੰਗ ਹੈ ਕਿ ਚੋਣਾਂ ਤੁਰੰਤ ਕਰਵਾਈਆਂ ਜਾਣ। ਨਵੰਬਰ ਵਿਚ ਮਹਾਰਾਸ਼ਟਰ ਨਾਲ ਚੋਣਾਂ ਕਰਵਾਈਆਂ ਜਾਣ। ਨਵੇਂ ਮੁੱਖ ਮੰਤਰੀ ਦੀ ਚੋਣ ਅਗਲੇ 1-2 ਦਿਨ ਵਿਚ ਕੀਤੀ ਜਾਵੇਗੀ।
ਮਨੀਸ਼ ਸਿਸੋਦੀਆ ਵੀ ਨਹੀਂ ਲੈਣਗੇ ਕੋਈ ਅਹੁਦਾ- ਕੇਜਰੀਵਾਲ
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਵੀ ਡਿਪਟੀ ਸੀ. ਐੱਮ. ਅਤੇ ਸਿੱਖਿਆ ਮੰਤਰੀ ਦਾ ਅਹੁਦਾ ਉਦੋਂ ਤੱਕ ਨਹੀਂ ਸੰਭਾਲਣਗੇ, ਜਦੋਂ ਤੱਕ ਜਨਤਾ ਦੀ ਅਦਾਲਤ ਤੋਂ ਚੁਣ ਕੇ ਨਹੀਂ ਆ ਜਾਂਦੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਤੇਂਦਰ ਜੈਨ, ਅਮਾਨਤੁੱਲਾ ਖਾਨ ਵੀ ਜਲਦੀ ਹੀ ਬਾਹਰ ਆਉਣਗੇ। ਦਿੱਲੇ ਦੇ ਲੋਕਾਂ ਨੇ ਸਾਡੀ ਲਈ ਪ੍ਰਾਰਥਨਾ ਕੀਤੀ, ਮੈਂ ਉਨ੍ਹਾਂ ਨੂੰ ਧੰਨਵਾਦ ਦਿੰਦਾ ਹਾਂ।
ਇਹ ਵੀ ਪੜ੍ਹੋ- ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, 9 ਲੋਕਾਂ ਦੀ ਮੌਤ
'ਆਪ' ਨੇ ਬਦਲ ਦਿੱਤੀ ਦੇਸ਼ ਦੀ ਸਿਆਸਤ-ਕੇਜਰੀਵਾਲ
ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਛੋਟੀ ਜਿਹੀ ਪਾਰਟੀ ਨੇ ਦੇਸ਼ ਦੀ ਸਿਆਸਤ ਬਦਲ ਦਿੱਤੀ। ਜੇਲ੍ਹ ਵਿਚ ਸੋਚਣ ਦਾ ਸਮਾਂ ਮਿਲਿਆ। ਮੈਂ ਜੇਲ੍ਹ ਤੋਂ ਇਕ ਹੀ ਚਿੱਠੀ ਲਿਖੀ ਸੀ, ਉਹ ਵੀ ਐੱਲ. ਜੀ. ਸਾਬ੍ਹ ਨੂੰ। 15 ਅਗਸਤ ਸੀ, ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਝੰਡਾ ਲਹਿਰਾਉਂਦੇ ਹਨ। ਮੈਂ ਕਿਹਾ ਕਿ ਆਤਿਸ਼ੀ ਜੀ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਗਈ। ਉਹ ਚਿੱਠੀ ਵਾਪਸ ਕਰ ਦਿੱਤੀ ਗਈ ਅਤੇ ਮੈਨੂੰ ਵਾਰਨਿੰਗ ਦਿੱਤੀ ਗਈ ਕਿ ਦੂਜੀ ਵਾਰ ਜੇਕਰ ਚਿੱਠੀ ਲਿਖੀ ਤਾਂ ਤੁਹਾਨੂੰ ਤੁਹਾਡੇ ਪਰਿਵਾਰ ਨਾਲ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਜਾਵੇਗੀ। ਮਨੀਸ਼ ਸਿਸੋਦੀਆ ਜੇਲ੍ਹ ਗਏ ਪਰ ਮੈਨੂੰ ਅਤੇ ਸਿਸੋਦੀਆ ਨੂੰ ਵੱਖ-ਵੱਖ ਜੇਲ੍ਹ ਵਿਚ ਰੱਖਿਆ ਗਿਆ। ਜਦੋਂ ਮੈਂ ਜੇਲ੍ਹ ਵਿਚ ਸੀ ਤਾਂ ਇਕ ਦਿਨ ਸੰਦੀਪ ਪਾਠਕ ਮੈਨੂੰ ਮਿਲਣ ਆਏ, ਉਹ ਸਾਡੀ ਪਾਰਟੀ ਦੇ ਜਨਰਲ ਸਕੱਤਰ ਹਨ। ਉਹ ਆ ਕੇ ਮੇਰੇ ਨਾਲ ਗੱਲ ਕਰਨ ਲੱਗੇ, ਸੁਭਾਵਿਕ ਹੈ ਉਹ ਰੋਮਾਂਟਿਕ ਗੱਲਾਂ ਤਾਂ ਕਰਨਗੇ ਨਹੀ, ਸਿਆਸਤ ਦੀਆਂ ਗੱਲਾਂ ਹੀ ਕਰਨਗੇ। ਬਾਅਦ ਵਿਚ ਉਨ੍ਹਾਂ ਨੂੰ ਜੇਲ੍ਹ ਨੇ ਬਲੈਕਲਿਸਟ ਕਰ ਦਿੱਤਾ।
ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ
ਦੱਸਿਆ ਕਿਉਂ ਨਹੀਂ ਦਿੱਤਾ ਸੀ ਅਸਤੀਫ਼ਾ
ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਇਨ੍ਹਾਂ ਨੇ ਮੈਨੂੰ ਜੇਲ੍ਹ ਕਿਉਂ ਭੇਜਿਆ, ਅਜਿਹਾ ਨਹੀਂ ਕਿ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਕੀਤਾ। ਇਨ੍ਹਾਂ ਦਾ ਮਕਸਦ ਸੀ ਆਮ ਆਦਮੀ ਪਾਰਟੀ ਨੂੰ ਤੋੜਨਾ, ਕੇਜਰੀਵਾਲ ਨੂੰ ਤੋੜਨਾ। ਇਨ੍ਹਾਂ ਦਾ ਫਾਰਮੂਲਾ ਹੈ ਕਿ ਪਾਰਟੀ ਤੋੜ ਦਿਓ, ਵਿਧਾਇਕ ਤੋੜ ਦਿਓ, ਈਡੀ ਦੀ ਛਾਪੇਮਾਰੀ ਕਰਵਾ ਦਿਓ। ਇਨ੍ਹਾਂ ਨੂੰ ਲੱਗ ਰਿਹਾ ਸੀ ਕਿ ਕੇਜਰੀਵਾਲ ਨੂੰ ਜੇਲ੍ਹ ਵਿਚ ਬੰਦ ਕਰ ਕੇ ਪਾਰਟੀ ਤੋੜ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅਸਤੀਫ਼ਾ ਇਸ ਲਈ ਨਹੀਂ ਦਿੱਤਾ ਕਿਉਂਕਿ ਮੈਂ ਦੇਸ਼ ਦੇ ਜਨਤੰਤਰ ਨੂੰ ਬਚਾਉਣਾ ਚਾਹੁੰਦਾ ਹਾਂ। ਜੇਕਰ ਮੈਂ ਅਸਤੀਫ਼ਾ ਦੇ ਦਿੰਦਾ ਤਾਂ ਇਹ ਇਕ-ਇਕ ਕਰ ਕੇ ਸਾਰਿਆਂ ਨੂੰ ਜੇਲ੍ਹ ਵਿਚ ਸੁੱਟ ਦੇਣਗੇ ਕਿਉਂਕਿ ਮਮਤਾ ਦੀਦੀ, ਪਿਨਾਰਾਈ ਵਿਜਯਨ ਸਾਰਿਆਂ ਖਿਲਾਫ਼ ਕੇਸ ਕੀਤਾ ਹੋਇਆ ਹੈ। ਅੱਜ ਉਨ੍ਹਾਂ ਦੀ ਹਰ ਸਾਜ਼ਿਸ਼ ਨਾਲ ਮੁਕਾਬਲਾ ਕਰਨ ਦੀ ਤਾਕਤ ਆਮ ਆਦਮੀ ਪਾਰਟੀ ਵਿਚ ਹੈ, ਕਿਉਂਕਿ ਅਸੀਂ ਈਮਾਨਦਾਰ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8