ਕਾਂਗਰਸ-BJP ਨੇ ਮਿਲ ਕੇ ਉਤਰਾਖੰਡ ’ਤੇ 72 ਕਰੋੜ ਦਾ ਕਰਜ਼ ਚੜ੍ਹਾਇਆ: ਕੇਜਰੀਵਾਲ
Tuesday, Feb 08, 2022 - 01:41 PM (IST)
ਨੈਸ਼ਨਲ ਡੈਸਕ— ਉਤਰਾਖੰਡ ’ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਹਰਿਦੁਆਰ ਪੁੱਜੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਵੋਟਰਜ਼ ਨੇ ਕਾਂਗਰਸ ਨੂੰ 10 ਸਾਲ ਦਿੱਤੇ। ਦੱਸ ਸਾਲਾਂ ’ਚ ਕਾਂਗਰਸ ਨੇ ਤੁਹਾਡੇ ਲਈ ਕੀ ਕੀਤਾ? ਕੀ ਕਾਂਗਰਸ ਨੇ ਤੁਹਾਡੇ ਬੱਚਿਆਂ ਨੂੰ ਨੌਕਰੀ ਦਿੱਤੀ? ਸਿੱਖਿਆ ਦਿੱਤੀ? ਸਿਹਤ ਸੁਵਿਧਾਵਾਂ ਦਿੱਤੀਆਂ? ਜੇਕਰ ਕੁਝ ਵੀ ਨਹੀਂ ਦਿੱਤਾ ਤਾਂ ਕਾਂਗਰਸ ਨੂੰ ਵੋਟ ਦੇਣ ਦਾ ਕੀ ਫਾਇਦਾ।
ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਬੀ.ਜੇ.ਪੀ. ਨੇ ਮਿਲ ਕੇ ਉਤਰਾਖੰਡ ’ਤੇ 21 ਸਾਲਾਂ ’ਚ 72 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਇਸ ਦਾ ਜਵਾਬ ਉਨ੍ਹਾਂ ਕੋਲੋਂ ਲੈਣਾ ਚਾਹੀਦਾ ਹੈ। ਸਾਡਾ ਤੁਹਾਨੂੰ ਵਾਅਦਾ ਹੈ ਕਿ 5 ਸਾਲਾਂ ’ਚ ਅਸੀਂ ਸਾਰੇ ਪਿਛਲੇ ਕਰਜ਼ ਖਤਮ ਕਰ ਦਵਾਂਗੇ, ਸਰਕਾਰ ਨੂੰ ਲਾਭ ’ਚ ਲੈ ਆਵਾਂਗੇ।ਉਤਰਾਖੰਡ ਦੇ ਲੋਕਾਂ ਨੇ ਹੁਣ ਤੱਕ ਭਾਜਪਾ ਨੂੰ 11-12 ਸਾਲ ਦਿੱਤੇ। ਭਾਜਪਾ ਨੇ ਕੁਝ ਕੀਤਾ ਤੁਹਾਡੇ ਲਈ? ਤੁਹਾਡੇ ਪਰਿਵਾਰ ਤੁਹਾਡੇ ਬੱਚਿਆਂ ਲਈ? ਇਸ ਵਾਰ 3 ਮੁੱਖ ਮੰਤਰੀ ਹੋਰ ਬਦਲ ਦਿੱਤੇ, ਜਦੋਂ ਮੁੱਖ ਮੰਤਰੀ ਵਾਰ-ਵਾਰ ਬਦਲਣਗੇ ਤਾਂ ਕੀ ਕੰਮ ਹੋਵੇਗਾ?
ਉਨ੍ਹਾਂ ਕਿਹਾ ਕਿ ਸਾਡੇ ਕੋਲ ਉਤਾਰਖੰਡ ਦਾ ਵਿਕਾਸ ਕਰਨ ਦਾ ਏਜੰਡਾ ਹੈ। ਅਸੀਂ ਪਿੰਡ- ਪਿੰਡ ਸਿਹਤ ਸੇਵਾਵਾਂ, ਸਕੂਲ ਅਤੇ ਸਿੱਖਿਆ ਦਵਾਂਗੇ। ਅਸੀਂ ਬੱਚਿਆਂ ਨੂੰ ਰੁਜ਼ਗਾਰ ਦਵਾਂਗੇ, ਬੇਰੁਜ਼ਗਾਰ ਬੱਚਿਆਂ ਨੂੰ ਬੇਰੁਜ਼ਗਾਰੀ ਭੱਤਾ ਦਵਾਂਗੇ, 24 ਘੰਟੇ ਬਿਜਲੀ ਦਵਾਂਗੇ, ਸਰਕਾਰੀ ਸਕੂਲ ਚੰਗੇ ਕਰਾਂਗੇ।