ਅਰਵਿੰਦ ਕੇਜਰੀਵਾਲ ‘ਰਾਮ ਮੰਦਰ’ ’ਚ ਮਨਾਉਣਗੇ ਦੀਵਾਲੀ
Tuesday, Nov 02, 2021 - 05:08 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਇੱਥੇ ਤਿਆਗਰਾਜ ਸਟੇਡੀਅਮ ’ਚ ਰਾਮ ਮੰਦਰ ਦੀ ਤਰਜ ’ਤੇ ਬਣਾਏ ਗਏ ਰਾਮ ਮੰਦਰ ’ਚ ਦੀਵਾਲੀ ਦੇ ਦਿਨ ਸ਼ਾਮ 7 ਵਜੇ ਪੂਜਾ ਕਰਨਗੇ, ਜਿਸ ’ਚ ਉਨ੍ਹਾਂ ਦੇ ਕੈਬਨਿਟ ਦੇ ਸਾਰੇ ਮੰਤਰੀ ਵੀ ਸ਼ਾਮਲ ਹੋਣਗੇ। ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਇੰਨੀਂ ਦਿਨੀਂ ਇਕ ਪਾਸੇ ਜਿੱਥੇ ਅਯੁੱਧਿਆ ’ਚ ਰਾਮਲਲਾ ਦੇ ਦਰਸ਼ਨ ਅਤੇ ਸਰਊ ਨਦੀ ਆਰਤੀ ’ਚ ਸ਼ਾਮਲ ਹੋਏ, ਉੱਥੇ ਹੀ ਹੁਣ ਦਿੱਲੀ ’ਚ ਰਾਮ ਮੰਦਰ ’ਚ ਪੂਜਾ ਕਰਨ ਦੀ ਤਿਆਰ ਕੀਤੀ ਜਾ ਰਹੀ ਹੈ। ਇੱਥੇ ਦੇ ਤਿਆਗਰਾਜ ਸਟੇਡੀਅਮ ’ਚ ਸ਼ਾਨਦਾਰ ਰਾਮ ਮੰਦਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਹਾਲ ਹੀ ’ਚ ਮੁੱਖ ਮੰਤਰੀ ਤੀਰਥ ਯਾਤਰਾ ’ਚ ਹੁਣ ਅਯੁੱਧਿਆ ਨੂੰ ਵੀ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਅਧੀਨ ਹੁਣ ਦਿੱਲੀ ਦੇ ਬਜ਼ੁਰਗ ਮੁਫ਼ਤ ’ਚ ਹੋਰ ਤੀਰਥ ਥਾਵਾਂ ਦੀ ਤਰ੍ਹਾਂ ਅਯੁੱਧਿਆ ਜਾ ਕੇ ਰਾਮਲਲਾ ਦਾ ਦਰਸ਼ਨ ਕਰਨਗੇ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੇ ਅਯੁੱਧਿਆ, ਅਜਮੇਰ ਸ਼ਰੀਫ ਦੀ ਮੁਫਤ ਤੀਰਥ ਯਾਤਰਾ ਦਾ ਕੀਤਾ ਵਾਅਦਾ
ਕੇਜਰੀਵਾਲ ਨੇ ਕਿਹਾ ਕਿ ਹਾਲ ਹੀ ’ਚ ਅਸੀਂ ਕੋਰੋਨਾ ਨਾਲ ਨਜਿਠੱਣ ’ਚ ਇਸ ਲਈ ਸਫ਼ਲ ਹੋਏ, ਕਿਉਂਕਿ 2 ਕਰੋੜ ਲੋਕਾਂ ਨੇ ਮਿਲ ਕੇ ਪਰਿਵਾਰ ਦੀ ਤਰ੍ਹਾਂ ਕੰਮ ਕੀਤਾ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਹੁਣ ਦਿੱਲੀ ਦੇ 2 ਕਰੋੜ ਲੋਕ ਇਕ ਪਰਿਵਾਰ ਦੀ ਤਰ੍ਹਾਂ ਬਣਦੇ ਜਾ ਰਹੇ ਹਨ। ਦੀਵਾਲੀ ਦੇ ਦਿਨ ਸ਼ਾਮ 7 ਵਜੇ ਮੈਂ ਆਪਣੇ ਕੈਬਨਿਟ ਮੰਤਰੀਆਂ ਨਾਲ ਦੀਵਾਲੀ ਦਾ ਪੂਜਨ ਕਰਾਂਗਾ। ਉਸ ਦਾ ਲਾਈਵ ਟੈਲੀਕਾਸਟ ਹੋਵੇਗਾ। ਮੇਰੀ ਸਾਰੇ ਦਿੱਲੀ ਵਾਸੀਆਂ ਨੂੰ ਅਪੀਲ ਹੈ ਕਿ ਸਾਡੇ ਨਾਲ-ਨਾਲ ਤੁਸੀਂ ਵੀ ਆਪਣੇ ਘਰਾਂ ਅੰਦਰ ਪੂਜਾ ਕਰਨਾ। ਤੁਸੀਂ ਲੋਕ ਆਪਣੇ ਘਰ ’ਚ ਟੈਲੀਵਿਜ਼ਨ ਦੇ ਸਾਹਮਣੇ ਬੈਠ ਕੇ ਸਾਡੇ ਨਾਲ ਪੂਜਾ ਕਰਨਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਲੈ ਕੇ ਬੋਲੇ ਖੱਟੜ, ਗੱਲਬਾਤ ਨਾਲ ਹੀ ਹੋਵੇਗਾ ਹੱਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ