ਕੋਰੋਨਾ ਨਾਲ ਲੜਾਈ : ਕੇਜਰੀਵਾਲ ਦੀ ਦਿੱਲੀ ਵਾਸੀਆਂ ਨੂੰ ਵਿਆਹ ਪ੍ਰੋਗਰਾਮ ਟਾਲਣ ਦੀ ਅਪੀਲ

03/16/2020 2:13:53 PM

ਨਵੀਂ ਦਿੱਲੀ— ਦੁਨੀਆ ਭਰ 'ਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ 19 ਦੀ ਦਹਿਸ਼ਤ ਹੈ। ਭਾਰਤ 'ਚ ਇਹ ਵਾਇਰਸ ਵਧਦਾ ਜਾ ਰਿਹਾ ਹੈ। ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਦੇ 113 ਕੇਸ ਸਾਹਮਣੇ ਆ ਗਏ ਹਨ। ਦੇਸ਼ 'ਚ ਹੁਣ ਤਕ ਇਸ ਵਾਇਰਸ ਦੀ ਵਜ੍ਹਾ ਕਰ ਕੇ 2 ਮੌਤਾਂ ਹੋ ਗਈਆਂ ਹਨ। ਦਿੱਲੀ 'ਚ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 2 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਦਿੱਲੀ ਸਰਕਾਰ ਕੋਰੋਨਾ ਨਾਲ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਬਾਬਤ ਮੀਡੀਆ ਨਾਲ ਰੂ-ਬ-ਰੂ ਹੋਏ ਅਤੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। 

PunjabKesari
ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ—
ਹੋ ਸਕੇ ਤਾਂ ਵਿਆਹਾਂ ਦੀ ਤਰੀਕ ਅੱਗੇ ਵਧਾਓ ਯਾਨੀ ਕਿ ਵਿਆਹ ਪ੍ਰੋਗਰਾਮ ਟਾਲਣ ਦੀ ਅਪੀਲ ਕੀਤੀ।
50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾਈ ਗਈ ਹੈ।
ਭੀੜ-ਭਾੜ ਵਾਲੇ ਪ੍ਰੋਗਰਾਮ ਰੱਦ ਕੀਤੇ ਗਏ ਹਨ।
ਲੋਕਾਂ ਨੂੰ ਅਪੀਲ ਹੈ ਕਿ ਹੱਥ ਮਿਲਾਉਣਾ ਬੰਦ ਕੀਤਾ ਜਾਵੇ।
ਲੋਕ ਸਰਕਾਰ ਦਾ ਸਾਥ ਦੇਣ, ਤਾਂ ਕਿ ਕੋਰੋਨਾ ਨੂੰ ਹਰਾਇਆ ਜਾ ਸਕੇ।
ਦਿੱਲੀ ਵਿਚ 31 ਮਾਰਚ ਤਕ ਪਾਰਕ, ਜਿਮ ਅਤੇ ਨਾਈਟ ਕਲੱਬ ਬੰਦ ਹਨ। 
ਦਿੱਲੀ 'ਚ 31 ਮਾਰਚ ਤਕ ਸਕੂਲ-ਕਾਲਜ ਵੀ ਬੰਦ ਕਰ ਦਿੱਤੇ ਗਏ ਹਨ।
500 ਐਮਰਜੈਂਸੀ ਬੈੱਡ ਤਿਆਰ ਕੀਤੇ ਗਏ ਹਨ। 
ਥਾਂ-ਥਾਂ 'ਤੇ ਹੱਥ ਧੋਣ ਦੇ ਇੰਤਜ਼ਾਮ ਹੋਣਗੇ।
ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ। ਦੁਨੀਆ ਭਰ 'ਚ 6,523 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,69,935 ਲੋਕ ਵਾਇਰਸ ਦੀ ਲਪੇਟ 'ਚ ਹਨ। ਚੀਨ ਤੋਂ ਬਾਅਦ ਇਟਲੀ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਇੱਥੇ ਮੌਤਾਂ ਦਾ ਅੰਕੜਾ 1500 ਤੋਂ ਵਧੇਰੇ ਹੈ। ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਜਿੱਥੇ ਕੇਂਦਰ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਹੋ ਸਕੇ ਵਿਦੇਸ਼ ਦੀ ਸੈਰ ਨਾ ਕੀਤੀ ਜਾਵੇ। ਕੇਂਦਰ ਸਰਕਾਰਾਂ ਅਤੇ ਸੂਬਾ ਸਰਕਾਰਾਂ ਕੋਰੋਨਾ ਨਾਲ ਮਿਲ ਕੇ ਨਜਿੱਠ ਰਹੀਆਂ ਹਨ। 

ਇਹ ਵੀ ਪੜ੍ਹੋ : 157 ਦੇਸ਼ਾਂ 'ਚ ਫੈਲਿਆ ਕੋਰੋਨਾ ਇਨਫੈਕਸ਼ਨ, ਮ੍ਰਿਤਕਾਂ ਦੀ ਗਿਣਤੀ 6,500 ਦੇ ਪਾਰ


Tanu

Content Editor

Related News