ਅਯੁੱਧਿਆ ’ਚ ਕੇਜਰੀਵਾਲ ਦਾ ਵੱਡਾ ਐਲਾਨ, ਕਿਹਾ- ਦਿੱਲੀ ਦੇ ਲੋਕਾਂ ਨੂੰ ਕਰਵਾਵਾਂਗੇ ਰਾਮ ਲੱਲਾ ਦੇ ਦਰਸ਼ਨ
Tuesday, Oct 26, 2021 - 12:59 PM (IST)
ਅਯੁੱਧਿਆ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ 26 ਅਕਤੂਬਰ ਨੂੰ ਅਯੁੱਧਿਆ ਵਿਚ ਹਨ। ਉਨ੍ਹਾਂ ਨੇ ਅੱਜ ਸਵੇਰੇ ਅਯੁੱਧਿਆ ਦੇ ਰਾਮ ਜਨਮਭੂਮੀ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਦਿੱਲੀ ਦੇ ਲੋਕਾਂ ਨੂੰ ਰਾਮ ਲੱਲਾ ਦੇ ਦਰਸ਼ਨ ਕਰਵਾਏਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ’ਚ ਅਸੀਂ ਕੱਲ੍ਹ ਸਪੈਸ਼ਲ ਕੈਬਨਿਟ ਬੈਠਕ ’ਚ ਅਯੁੱਧਿਆ ਨੂੰ ਵੀ ਜੋੜਾਂਗੇ ਅਤੇ ਹੁਣ ਦਿੱਲੀ ਦੇ ਲੋਕ ਅਯੁੱਧਿਆ ਵਿਚ ਰਾਮ ਜਨਮ ਭੂਮੀ ਆ ਕੇ ਇੱਥੇ ਦਰਸ਼ਨ ਵੀ ਕਰ ਸਕਣਗੇ।
ਇਹ ਵੀ ਪੜ੍ਹੋ : ਫ਼ਸਲ ਬਰਬਾਦ ਹੋਣ ’ਤੇ ਕਿਸਾਨਾਂ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ: ਕੇਜਰੀਵਾਲ
ਕੇਜਰੀਵਾਲ ਨੇ ਇਹ ਸੌਗਾਤ ਯੂ. ਪੀ. ਦੇ ਲੋਕਾਂ ਤੱਕ ਵਧਾਉਣ ਦਾ ਵੀ ਚੁਣਾਵੀ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ਵਿਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਸਾਰੇ ਉੱਤਰ ਪ੍ਰਦੇਸ਼ ਵਾਸੀਆਂ ਨੂੰ ਅਯੁੱਧਿਆ ਵਿਚ ਰਾਮ ਜੀ ਦੇ ਦਰਸ਼ਨ ਕਰਾਉਣ ਲਈ ਸਾਰਿਆਂ ਲਈ ਮੁਫ਼ਤ ’ਚ ਵਿਵਸਥਾ ਕਰਾਂਗੇ, ਜਿਵੇਂ ਅਸੀਂ ਦਿੱਲੀ ਵਿਚ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੱਜ ਮੈਨੂੰ ਭਗਵਾਨ ਜੀ ਦੇ ਦਰਸ਼ਨ ਕਰਨ ਦਾ ਸੌਭਾਗ ਮਿਲਿਆ ਹੈ। ਮੈਂ ਚਾਹੰੁਦਾ ਹਾਂ ਕਿ ਇਹ ਸੌਭਾਗ ਹਰ ਭਾਰਤ ਵਾਸੀ ਨੂੰ ਪ੍ਰਾਪਤ ਹੋਵੇ। ਮੈਂ ਬਹੁਤ ਛੋਟਾ ਜਿਹਾ ਆਦਮੀ ਹਾਂ ਪਰ ਭਗਵਾਨ ਨੇ ਮੈਨੂੰ ਬਹੁਤ ਕੁਝ ਦਿੱਤਾ। ਮੇਰੇ ਲੋਕ ਜੋ ਸਮਰੱਥਾ ਅਤੇ ਸਾਧਨ ਹਨ, ਉਨ੍ਹਾਂ ਦਾ ਮੈਂ ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦਰਸ਼ਨ ਕਰਾਉਣ ਵਿਚ ਇਸਤੇਮਾਲ ਕਰਾਂਗਾ।
ਇਹ ਵੀ ਪੜ੍ਹੋ : ‘ਕੋਵਿਸ਼ੀਲਡ’ ਅਤੇ ‘ਕੋਵੈਕਸੀਨ’ ’ਤੇ ਰੋਕ ਨਹੀਂ, SC ਨੇ ਪਟੀਸ਼ਨਕਰਤਾ ਨੂੰ ਠੋਕਿਆ 50 ਹਜ਼ਾਰ ਰੁਪਏ ਜੁਰਮਾਨਾ
ਇਸ ਤੋਂ ਪਹਿਲਾਂ ਯਾਨੀ ਕਿ ਸੋਮਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਭਗਵਾਨ ਰਾਮ ਦੀ ਜਨਮਭੂਮੀ ਅਯੁੱਧਿਆ ਵਿਚ ਸਰਯੂ ਨਦੀ ਦੇ ਤੱਟ ’ਤੇ ਵੈਦਿਕ ਮੰਤਰਾਂ ਅਤੇ ਭਜਨਾਂ ਵਿਚਾਲੇ ਸਰਯੂ ਦੀ ਆਰਤੀ ਕੀਤੀ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਮਾਂ ਸਰਯੂ ਨਦੀ ਤੋਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਪੂਰੇ ਭਾਰਤ ਦੇ ਕਲਿਆਣ ਲਈ ਪ੍ਰਾਰਥਨਾ ਕਰਦਾ ਹਾਂ। ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ। ਭਗਵਾਨ ਰਾਮ ਅਤੇ ਮਾਂ ਸਰਯੂ ਨਦੀ ਦੀ ਕ੍ਰਿਪਾ ਨਾਲ ਅਸੀਂ ਸਾਰੇ ਇਸ ਮਹਾਮਾਰੀ ਤੋਂ ਮੁਕਤ ਹੋਵਾਂਗੇ। ਦੱਸਣਯੋਗ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀ ਆਮ ਆਦਮੀ ਪਾਰਟੀ ਨੇ ਰਸਮੀ ਰੂਪ ਨਾਲ ਸਤੰਬਰ ਵਿਚ ਅਯੁੱਧਿਆ ਵਿਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਸਮਲਿੰਗੀ ਵਿਆਹ ’ਤੇ HC ’ਚ ਕੇਂਦਰ ਨੇ ਕਿਹਾ- ਸਿਰਫ਼ ਮਰਦ ਅਤੇ ਔਰਤ ਵਿਚਕਾਰ ਵਿਆਹ ਦੀ ਇਜਾਜ਼ਤ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ