ਸਤੇਂਦਰ ਜੈਨ ਦੇ ਬਚਾਅ ''ਚ ਉਤਰੇ ਕੇਜਰੀਵਾਲ, ਕਿਹਾ- ਡਟੇ ਰਹਿਣਾ, ਟੁੱਟਣਾ ਨਹੀਂ

04/12/2017 3:34:54 PM

ਨਵੀਂ ਦਿੱਲੀ— ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਲਈ ਲਗਾਤਾਰ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਐੱਮ.ਸੀ.ਡੀ. ਚੋਣਾਂ ਤੋਂ ਠੀਕ ਪਹਿਲਾਂ ਸੀ.ਬੀ.ਆਈ. ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਖਿਲਾਫ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੇਦ ਕਰਨ)  ਮਾਮਲੇ ''ਚ ਇਕ ਸ਼ੁਰੂਆਤੀ ਜਾਂਚ ਦਰਜ ਕਰ ਲਈ ਹੈ। ਇਸ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਆਪਣੇ ਮੰਤਰੀ ਦੇ ਬਚਾਅ ''ਚ ਉਤਰੇ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ ਤੁਸੀਂ ਕਈ ਵੱਡੇ ਮਾਫੀਆ ਨਾਲ ਪੰਗਾ ਲਿਆ ਹੈ। ਤੁਹਾਨੂੰ ਤੋੜਨ ਲਈ ਸੀ.ਬੀ.ਆਈ. ਵਰਗੇ ਸਾਰੇ ਹਥਿਆਰ ਇਸਤੇਮਾਲ ਕਰਨਗੇ। ਡਟੇ ਰਹਿਣਾ, ਟੁੱਟਣਾ ਨਹੀਂ, ਈਸ਼ਵਰ ਤੁਹਾਡੇ ਨਾਲ ਹੈ। ਉਂਝ ਸਤੇਂਦਰ ਜੈਨ ਖੁਦ ''ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਰਹੇ ਹਨ।
ਕੇਜਰੀਵਾਲ ਸਰਕਾਰ ਦੇ ਇਸ ਸੀਨੀਅਰ ਮੰਤਰੀ ਦਾ ਕਹਿਣਾ ਹੈ ਕਿ ਹਵਾਲਾ ਕਾਰੋਬਾਰੀਆਂ ਨਾਲ ਉਨ੍ਹਾਂ ਦਾ ਨਾਤਾ ਨਹੀਂ ਹੈ ਅਤੇ ਇਸ ਮਾਮਲੇ ''ਚ ਉਨ੍ਹਾਂ ਨੂੰ ਦੋਸ਼ੀ ਨਹੀਂ, ਸਗੋਂ ਗਵਾਹ ਦੇ ਰੂਪ ''ਚ ਬੁਲਾਇਆ ਗਿਆ ਸੀ। ਸਤੇਂਦਰ ਜੈਨ ''ਤੇ ਹਵਾਲਾ ਕਾਰੋਬਾਰੀਆਂ ਨਾਲ ਸਿੱਧੇ ਸੰਪਰਕ ਰੱਖਣ ਦਾ ਵੀ ਦੋਸ਼ ਹੈ। ਇਸ ਤੋਂ ਪਹਿਲਾਂ ਹਾਲ ਹੀ ''ਚ ਆਈ ਸ਼ੁੰਗਲੂ ਕਮੇਟੀ ਦੀ ਰਿਪੋਰਟ ਦੇ ਬਾਅਦ ਤੋਂ ਹੀ ਕੇਜਰੀਵਾਲ ਸਰਕਾਰ ਬੈੱਕਫੁੱਟ ''ਤੇ ਹੈ।


Disha

News Editor

Related News