CM ਕੇਜਰੀਵਾਲ ਨਾਲ ''ਆਪ'' ਵਿਧਾਇਕਾਂ ਨੇ ਕੱਢਿਆ ਮਾਰਚ, ਕਿਹਾ- LG ਸਾਬ੍ਹ ਅਧਿਆਪਕਾਂ ਨੂੰ ਫਿਨਲੈਂਡ ਜਾਣ ਦਿਓ

Monday, Jan 16, 2023 - 03:15 PM (IST)

CM ਕੇਜਰੀਵਾਲ ਨਾਲ ''ਆਪ'' ਵਿਧਾਇਕਾਂ ਨੇ ਕੱਢਿਆ ਮਾਰਚ, ਕਿਹਾ- LG ਸਾਬ੍ਹ ਅਧਿਆਪਕਾਂ ਨੂੰ ਫਿਨਲੈਂਡ ਜਾਣ ਦਿਓ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦਿੱਲੀ ਸਰਕਾਰ ਦੇ ਕੰਮਕਾਜ ਵਿਚ ਦਖਲ-ਅੰਦਾਜ਼ੀ ਦੇ ਵਿਰੋਧ 'ਚ ਸੋਮਵਾਰ ਨੂੰ ਉਪ ਰਾਜਪਾਲ ਵੀ. ਕੇ. ਸਕਸੈਨਾ ਦੇ ਦਫ਼ਤਰ ਤੱਕ ਮਾਰਚ ਕੱਢਿਆ। ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੇ ਜਾਣ ਮਗਰੋਂ ਮਾਰਚ ਸ਼ੁਰੂ ਹੋਇਆ। 

PunjabKesari

ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਵਿਧਾਇਕਾਂ ਨੂੰ ਉਪ ਰਾਜਪਾਲ ਦਫ਼ਤਰ ਤੱਕ ਮਾਰਚ ਕਰਨਾ ਪੈ ਰਿਹਾ ਹੈ। ਮੈਨੂੰ ਉਮੀਦ ਹੈ ਕਿ ਉਪ ਰਾਜਪਾਲ ਆਪਣੀ ਗਲਤੀ 'ਤੇ ਗੌਰ ਕਰਨਗੇ ਅਤੇ ਅਧਿਆਪਕਾਂ ਨੂੰ ਫਿਨਲੈਂਡ ਵਿਚ ਟ੍ਰੇਨਿੰਗ ਦੀ ਆਗਿਆ ਦੇਣਗੇ।

PunjabKesari

ਕੇਜਰੀਵਾਲ ਨੇ ਇਹ ਵੀ ਦੋਸ਼ ਲਾਇਆ ਕਿ ਉਪ ਰਾਜਪਾਲ ਵੀ. ਕੇ. ਸਕਸੈਨਾ ਸੁਤੰਤਰ ਫ਼ੈਸਲੇ ਨਹੀਂ ਲੈ ਸਕਦੇ ਪਰ ਉਹ ਅਜਿਹਾ ਕਰ ਰਹੇ ਹਨ। ਦਿੱਲੀ ਸਰਕਾਰ ਦੇ ਕੰਮਾਂ 'ਚ ਜਾਣਬੁੱਝ ਕੇ ਸਿਆਸੀ ਕਾਰਨਾਂ ਕਰ ਕੇ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਕੋਈ ਸਾਡੇ ਹੈੱਡਮਾਸਟਰ ਨਹੀਂ ਹਨ ਜੋ ਸਾਡਾ ਹੋਮਵਰਕਰ ਚੈਕ ਕਰਨਗੇ। ਉਨ੍ਹਾਂ ਨੂੰ ਸਾਡੇ ਪ੍ਰਸਤਾਵਾਂ ਲਈ ਸਿਰਫ਼ ਹਾਂ ਜਾਂ ਨਾ ਕਹਿਣਾ ਹੈ। ਮੁੱਖ ਮੰਤਰੀ ਨੇ ਪੁੱਛਿਆ ਕਿ ਜੇਕਰ ਚੁਣੀ ਹੋਈ ਸਰਕਾਰ ਕੋਲ ਫ਼ੈਸਲੇ ਲੈਣ ਦਾ ਅਧਿਕਾਰ ਨਹੀਂ ਹੋਵੇਗਾ ਤਾਂ ਉਹ ਕਿਵੇਂ ਕੰਮ ਕਰੇਗੀ। 
 


author

Tanu

Content Editor

Related News