ਕੇਜਰੀਵਾਲ ਨੇ ਗੋਆ ’ਚ ਵੀ 300 ਯੂਨਿਟ ਮੁਫ਼ਤ ਬਿਜਲੀ ਦਾ ਕੀਤਾ ਵਾਅਦਾ

Wednesday, Jul 14, 2021 - 10:59 AM (IST)

ਗੋਆ— 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਆਮ ਆਦਮੀ ਪਾਰਟੀ (ਆਪ) ਵੀ ਚੋਣਾਂ ’ਚ ਜਿੱਤ ਯਕੀਨੀ ਕਰਨ ਲਈ ਹੁਣ ਤੋਂ ਹੀ ਪੂਰਾ ਜ਼ੋਰ ਲਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ, ਉੱਤਰਾਖੰਡ ਤੋਂ ਬਾਅਦ ਹੁਣ ਗੋਆ ’ਚ ਵੀ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਗੋਆ ਵਿਧਾਨ ਸਭਾ ਚੋਣਾਂ 2022 ’ਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਪਣਜੀ ’ਚ ਕਿਹਾ ਕਿ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਤੱਕ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਬਿਜਲੀ ਦੇ ਪੁਰਾਣੇ ਬਿੱਲ ਮੁਆਫ਼ ਕੀਤੇ ਜਾਣਗੇ। ਅਸੀਂ 24 ਘੰਟੇ ਬਿਜਲੀ ਦੇਵਾਂਗੇ। ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ 'ਆਪ' ਦੀ ਤਾਰੀਫ਼ 'ਚ ਕੀਤਾ ਟਵੀਟ ਤਾਂ ਹੁਣ ਕੇਜਰੀਵਾਲ ਨੇ ਦਿੱਤਾ ਇਹ ਜੁਆਬ

 

ਇਹ ਵੀ ਪੜ੍ਹੋ : ਅਨਲੌਕ ਭਾਰਤ ! ਮਨਜਿੰਦਰ ਸਿਰਸਾ ਵੱਲੋਂ ਕੇਂਦਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਅਪੀਲ

ਇਸ ਦੇ ਨਾਲ ਹੀ ਕੇਜਰੀਵਾਲ ਨੇ ਕਾਂਗਰਸ ਅਤੇ ਭਾਜਪਾ ’ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਗੋਆ ਸੁੰਦਰ ਪਰ ਰਾਜਨੀਤੀ ਖਰਾਬ ਹੈ। ਨਵੀਂ ਪਾਰਟੀ ਗੋਆ ਦਾ ਭਵਿੱਖ ਬਦਲ ਸਕਦੀ ਹੈ। ਗੋਆ ਨੂੰ ਸਾਫ਼-ਸੁਥਰੀ ਰਾਜਨੀਤੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਗੋਆ ਦੀ ਜਨਤਾ ਨੂੰ ਧੋਖਾ ਦਿੱਤਾ ਹੈ। ਦਿੱਲੀ ’ਚ ਬਿਜਲੀ ਫਰੀ ਤਾਂ ਗੋਆ ’ਚ ਕਿਉਂ ਨਹੀਂ? ਕੇਜਰੀਵਾਲ ਨੇ ਕਿਹਾ ਕਿ ਮੈਨੂੰ ਬੇਹੱਦ ਖੁਸ਼ੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਬਣਾਈ ਸੀ, ਰਾਜਨੀਤੀ ਕਰਨ ਲਈ ਨਹੀਂ ਬਣਾਈ। ਸਾਨੂੰ ਰਾਜਨੀਤੀ ਕਰਨੀ ਹੀ ਨਹੀਂ ਆਉਂਦੀ। ਅਸੀਂ ਲੋਕਾਂ ਦੀ ਦੇਸ਼ ਦੀ ਸੇਵਾ ਲਈ ਪਾਰਟੀ ਬਣਾਈ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ 'ਆਪ' ਦੀ ਤਾਰੀਫ਼ 'ਚ ਕੀਤਾ ਟਵੀਟ ਤਾਂ ਹੁਣ ਕੇਜਰੀਵਾਲ ਨੇ ਦਿੱਤਾ ਇਹ ਜੁਆਬ

 


Tanu

Content Editor

Related News