ਕੰਮ ਦੀ ਰਾਜਨੀਤੀ ਅਤੇ ਗਾਲ੍ਹਾਂ ਦੀ ਰਾਜਨੀਤੀ ਵਿਚਾਲੇ ਹੋਵੇਗੀ ਚੋਣ : ਕੇਜਰੀਵਾਲ
Tuesday, Jan 07, 2025 - 03:55 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਪੂਰੀ ਤਾਕਤ ਨਾਲ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਚੋਣਾਂ ਕੰਮ ਦੀ ਰਾਜਨੀਤੀ ਅਤੇ ਗਾਲ੍ਹਾਂ ਦੀ ਰਾਜਨੀਤੀ ਵਿਚਕਾਰ ਹੋਣਗੀਆਂ। ਕੇਜਰੀਵਾਲ ਨੇ ਟਵਿੱਟਰ ’ਤੇ ਕਿਹਾ,''ਚੋਣਾਂ ਦੀ ਤਾਰੀਖ ਦਾ ਐਲਾਨ ਹੋ ਚੁੱਕਿਆ ਹੈ। ਸਾਰੇ ਵਰਕਰ ਪੂਰੀ ਤਾਕਤ ਅਤੇ ਜੋਸ਼ ਨਾਲ ਮੈਦਾਨ ਵਿਚ ਉਤਰਨ ਲਈ ਤਿਆਰ ਹੋ ਜਾਣ। ਤੁਹਾਡੇ ਜੁਨੂੰਨ ਦੇ ਅੱਗੇ ਇਨ੍ਹਾਂ ਦੇ ਵੱਡੇ ਸਿਸਟਮ ਫੇਲ ਹੋ ਜਾਂਦੇ ਹਨ। ਤੁਸੀਂ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੋ।''
ਉਨ੍ਹਾਂ ਕਿਹਾ,''ਇਹ ਚੋਣ ਕੰਮ ਦੀ ਰਾਜਨੀਤੀ ਅਤੇ ਗਾਲ੍ਹਾਂ ਕੱਢਣ ਦੀ ਰਾਜਨੀਤੀ ਵਿਚਕਾਰ ਹੋਵੇਗੀ। ਦਿੱਲੀ ਦੀ ਜਨਤਾ ਦਾ ਭਰੋਸਾ ਸਾਡੀ ਕੰਮ ਦੀ ਰਾਜਨੀਤੀ ਨਾਲ ਹੀ ਹੋਵੇਗਾ। ਅਸੀਂ ਜ਼ਰੂਰ ਜਿੱਤਾਂਗੇ।'' ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਕੀਤਾ ਹੈ, ਜਿਸ 'ਚ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 8 ਫਰਵਰੀ ਨੂੰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8