ਕੇਜਰੀਵਾਲ ਨੇ ਭਾਗਵਤ ਤੋਂ ਪੁੱਛਿਆ, ਕੀ ਭਾਜਪਾ ਦੇ ''ਗਲਤ ਕੰਮਾਂ'' ਦਾ ਸਮਰਥਨ ਕਰਦਾ ਹੈ RSS

Wednesday, Jan 01, 2025 - 12:39 PM (IST)

ਕੇਜਰੀਵਾਲ ਨੇ ਭਾਗਵਤ ਤੋਂ ਪੁੱਛਿਆ, ਕੀ ਭਾਜਪਾ ਦੇ ''ਗਲਤ ਕੰਮਾਂ'' ਦਾ ਸਮਰਥਨ ਕਰਦਾ ਹੈ RSS

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਮੁਖੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖ ਕੇ ਭਾਜਪਾ 'ਤੇ ਦਿੱਲੀ 'ਚ ਵੋਟਰਾਂ ਦੇ ਨਾਂ ਵੋਟਰ ਸੂਚੀ ਤੋਂ ਹਟਾਉਣ ਅਤੇ ਪੈਸੇ ਵੰਡਣ ਦਾ ਦੋਸ਼ ਲਗਾਇਆ। ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਆਰਐੱਸਐੱਸ ਮੁਖੀ ਨੂੰ ਲਿਖੀ ਚਿੱਠੀ 'ਚ ਕਈ ਸਵਾਲ ਚੁੱਕੇ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਭਾਗਵਤ ਨੂੰ ਪੁੱਛਿਆ ਕਿ ਕੀ ਆਰਐੱਸਐੱਸ ਭਾਜਪਾ ਵਲੋਂ ਕੀਤੇ ਗਏ ਗਲਤ ਕੰਮਾਂ ਦਾ ਸਮਰਥਨ ਕਰਦਾ ਹੈ?

ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਕੰਬੀ ਧਰਤੀ, ਲੱਗੇ ਭੂਚਾਲ ਦੇ ਝਟਕੇ

ਉਨ੍ਹਾਂ ਨੇ ਪੁੱਛਿਆ ਕਿ ਆਰਐੱਸਐੱਸ ਵੋਟ ਖਰੀਦਣ ਲਈ ਭਾਜਪਾ ਆਗੂਆਂ ਵਲੋਂ ਖੁੱਲ੍ਹੇਆਮ ਪੈਸੇ ਵੰਡੇ ਜਾਣ ਅਤੇ ਭਗਵਾ ਪਾਰਟੀ ਵਲੋਂ 'ਵੱਡੇ ਪੈਮਾਨੇ 'ਤੇ' ਪੂਰਵਾਂਚਲੀ ਅਤੇ ਦਲਿਤ ਵੋਟਰਾਂ ਦੇ ਨਾਂ ਵੋਟਰ ਸੂਚੀ ਤੋਂ ਹਟਾਉਣ ਦਾ ਸਮਰਥਨ ਕਰਦਾ ਹੈ? ਭਾਜਪਾ ਨੇ 'ਆਪ' ਅਤੇ ਕੇਜਰੀਵਾਲ 'ਤੇ ਦਿੱਲੀ 'ਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਰੋਹਿੰਗੀਆ ਅਤੇ ਬੰਗਲਾਦੇਸ਼ੀਆਂ ਨੂੰ ਦਸਤਾਵੇਜ਼ ਮੁਹੱਈਆ ਕਰਵਾ ਕੇ ਅਤੇ ਪੈਸੇ ਵੰਡ ਕੇ ਚੋਣਾਂ 'ਚ ਵੋਟ ਬੈਂਕ ਵਜੋਂ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ। 70 ਮੈਂਬਰੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਫਰਵਰੀ 'ਚ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News