ਸਕੂਲਾਂ ''ਚ ਲੱਗਣ ''ਸ਼ੂਗਰ ਬੋਰਡ'', PM ਮੋਦੀ ਨੇ ਦੱਸੇ ਇਸ ਦੇ ਫ਼ਾਇਦੇ
Sunday, May 25, 2025 - 02:30 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਬੱਚਿਆਂ, ਵਿਸ਼ੇਸ਼ ਕਰ ਕੇ ਵਿਦਿਆਰਥੀਆਂ 'ਚ ਖੰਡ ਦੀ ਮਾਤਰਾ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਕੁਝ ਸਕੂਲਾਂ 'ਚ 'ਸ਼ੂਗਰ ਬੋਰਡ' ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪੀ.ਐੱਮ. ਮੋਦੀ ਨੇ ਆਕਾਸ਼ਵਾਣੀ 'ਤੇ ਆਪਣੇ ਮਹੀਨਾਵਾਰ ਪ੍ਰੋਗਰਾਮ 'ਮਨ ਕੀ ਬਾਤ' ਦੇ 122ਵੇਂ ਐਪੀਸੋਡ 'ਚ ਕਿਹਾ,''ਤੁਸੀਂ ਸਕੂਲਾਂ 'ਚ ਬਲੈਕ ਬੋਰਡ ਤਾਂ ਦੇਖਿਆ ਹੋਵੇਗਾ ਪਰ ਹੁਣ ਕੁਝ ਸਕੂਲਾਂ 'ਚ 'ਸ਼ੂਗਰ ਬੋਰਡ' ਵੀ ਲਗਾਇਆ ਜਾ ਰਿਹਾ ਹੈ। ਸੀਬੀਐੱਸਈ ਦੀ ਇਸ ਅਨੋਖੀ ਪਹਿਲ ਦਾ ਮਕਸਦ ਬੱਚਿਆਂ ਨੂੰ ਉਨ੍ਹਾਂ ਦੇ ਸ਼ੂਗਰ ਦੀ ਮਾਤਰਾ ਦੇ ਉਪਯੋਗ ਦੇ ਪ੍ਰਤੀ ਜਾਗਰੂਕ ਕਰਨਾ ਹੈ। ਕਿੰਨੀ ਖੰਡ ਖਾਣੀ ਚਾਹੀਦੀ ਅਤੇ ਕਿੰਨੀ ਖੰਡ ਖਾਧੀ ਜਾ ਰਹੀ ਹੈ, ਇਹ ਜਾਣ ਕੇ ਬੱਚੇ ਖ਼ੁਦ ਤੋਂ ਹੀ ਹੈਲਦੀ ਵਿਕਲਪ ਚੁਣਨ ਲੱਗੇ ਹਨ। ਇਹ ਇਕ ਅਨੋਖੀ ਕੋਸ਼ਿਸ਼ ਹੈ ਅਤੇ ਇਸ ਦਾ ਅਸਰ ਵੀ ਬਹੁਤ ਸਕਾਰਾਤਮਕ ਹੋਵੇਗਾ।''
ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਸਿਹਤਮੰਦ ਜੀਵਨਸ਼ੈਲੀ ਦੀਆਂ ਆਦਤਾਂ ਪਾਉਣ 'ਚ ਇਹ ਕਾਫ਼ੀ ਮਦਦਗਾਰ ਸਾਬਿਤ ਹੋ ਸਕਦਾ ਹੈ। ਕਈ ਮਾਪਿਆਂ ਨੇ ਇਸ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਪਹਿਲ ਦਫ਼ਤਰਾਂ, ਕੰਟੀਨਾਂ ਅਤੇ ਸੰਸਥਾਨਾਂ 'ਚ ਵੀ ਹੋਣੀ ਚਾਹੀਦੀ ਹੈ। ਆਖ਼ਰਕਾਰ ਸਿਹਤ ਹੈ ਤਾਂ ਸਭ ਕੁਝ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਫਿਟ ਇੰਡੀਆ ਹੀ ਮਜ਼ਬੂਤ ਭਾਰਤ ਦੀ ਨੀਂਹ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e