ਘਰੇਲੂ ਹਿੰਸਾ ਤੋਂ ਪੀੜਤ ਮਾਵਾਂ ਦੇ ਬੱਚਿਆਂ ’ਚ ਮਾਨਸਿਕ ਵਿਕਾਰਾਂ ਦਾ ਖਤਰਾ

Saturday, May 31, 2025 - 05:31 PM (IST)

ਘਰੇਲੂ ਹਿੰਸਾ ਤੋਂ ਪੀੜਤ ਮਾਵਾਂ ਦੇ ਬੱਚਿਆਂ ’ਚ ਮਾਨਸਿਕ ਵਿਕਾਰਾਂ ਦਾ ਖਤਰਾ

ਨਵੀਂ ਦਿੱਲੀ (ਭਾਸ਼ਾ)– ਭਾਰਤ ’ਚ ਘਰੇਲੂ ਹਿੰਸਾ ਦੀਆਂ ਸ਼ਿਕਾਰ ਮਾਵਾਂ ਦੇ ਬੱਚਿਆਂ ਨੂੰ ਮਾਨਸਿਕ ਸਿਹਤ ਵਿਕਾਰਾਂ ਦਾ ਖਤਰਾ ਹੁੰਦਾ ਹੈ। ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਦੇ ਨਾਬਾਲਗ ਬੱਚਿਆਂ ਨੂੰ ਚਿੰਤਾ ਤੇ ਡਿਪ੍ਰੈਸ਼ਨ ਦੀ ਸਮੱਸਿਆ ਹੋ ਸਕਦੀ ਹੈ। ‘ਪੀ. ਐੱਲ. ਓ. ਐੱਸ. ਵਨ’ ਮੈਗਜ਼ੀਨ ’ਚ ਪ੍ਰਕਾਸ਼ਿਤ ਨਤੀਜੇ ਭਾਰਤ ’ਚ ਦਰਦਨਾਕ ਯਾਦਾਂ ਪ੍ਰਤੀ ਸੰਵੇਦਨਸ਼ੀਲ ਸਕੂਲ ਪ੍ਰੋਗਰਾਮਾਂ ਤੇ ਘਰੇਲੂ ਹਿੰਸਾ ਦੀ ਰੋਕਥਾਮ ਦੀ ਲੋੜ ਨੂੰੰ ਦਰਸਾਉਂਦੇ ਹਨ।

ਬੈਂਗਲੁਰੂ ਸਥਿਤ ‘ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਜ਼’, ਸੀ. ਵੀ. ਈ. ਡੀ. ਏ. ਕੰਜ਼ੋਰਟੀਅਮ ਤੇ ਕੌਮਾਂਤਰੀ ਸੰਸਥਾਵਾਂ ਦੇ ਖੋਜੀਆਂ ਨੇ ਮਾਵਾਂ ਤੇ ਉਨ੍ਹਾਂ ਦੇ ਨਾਬਾਲਗ ਬੱਚਿਆਂ ਦੇ ਲੱਗਭਗ 2800 ਜੋੜਿਆਂ ਦਾ ਅਧਿਐਨ ਕੀਤਾ। ਅੰਕੜੇ ਸ਼ਹਿਰੀ ਤੇ ਦਿਹਾਤੀ ਭਾਰਤ ਦੇ 7 ਕੇਂਦਰਾਂ ਤੋਂ ਜੁਟਾਏ ਗਏ, ਜਿਸ ਵਿਚ 12 ਤੋਂ 17 ਸਾਲ ਦੀ ਉਮਰ ਦੇ ਨਾਬਾਲਗਾਂ ’ਚ ਮਾਨਸਿਕ ਸਿਹਤ ਵਿਕਾਰਾਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਕ, ਸਰੀਰਕ ਤੇ ਜਿਨਸੀ ਸ਼ੋਸ਼ਣ ਦੇ ਪਹਿਲੂਆਂ ਦੀ ਜਾਂਚ ਕੀਤੀ ਗਈ।

ਅਧਿਐਨ ’ਚ ਵੇਖਿਆ ਗਿਆ ਕਿ ਡਿਪ੍ਰੈਸ਼ਨ ਵਿਕਾਰ ਖਾਸ ਤੌਰ ’ਤੇ ਸਰੀਰਕ, ਮਨੋਵਿਗਿਆਨਕ ਤੇ ਜਿਨਸੀ ਬਦਸਲੂਕੀ ਨਾਲ ਜੁੜਿਆ ਹੈ, ਜਦੋਂਕਿ ਚਿੰਤਾ ਵਿਕਾਰ ਸਿਰਫ ਸਰੀਰਕ ਤੇ ਜਿਨਸੀ ਬਦਸਲੂਕੀ ਨਾਲ ਸਬੰਧਤ ਹੈ। ਭਾਰਤ ਵਿਚ ਤਿੰਨ ਵਿਚੋਂ ਇਕ ਔਰਤ ਨੂੰ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।


author

cherry

Content Editor

Related News