ਕੋਰੋਨਾ ''ਤੇ ਕੇਜਰੀਵਾਲ ਬੋਲੇ- ਸਾਊਥ ਕੋਰੀਆ ਵਾਂਗ ਦਿੱਲੀ ''ਚ ਵੀ ਕਰ ਰਹੇ ਹਾਂ ਵੱਧ ਟੈਸਟ

04/06/2020 6:30:48 PM

ਨਵੀਂ ਦਿੱਲੀ— ਦਿੱਲੀ 'ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਕੀ ਹਾਲਾਤ ਨੇ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਕੱਲ ਦਿੱਲੀ 'ਚ 503 ਕੇਸ ਸੀ ਅਤੇ ਪਿਛਲੇ 24 ਘੰਟਿਆਂ 'ਚ 20 ਨਵੇਂ ਕੇਸ ਆਏ ਹਨ। ਉਨ੍ਹਾਂ ਕਿ ਅੱਜ 523 ਕੁੱਲ ਕੇਸ ਹਨ, ਇਨ੍ਹਾਂ 'ਚੋਂ ਮਰਕਜ਼ 330 ਕੇਸ ਹਨ। 7 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਦਿੱਲੀ 'ਚ ਕੇਸ ਤੇਜ਼ੀ ਨਾਲ ਵਧ ਰਹੇ ਹਨ। ਇਸ ਦੇ ਪਿੱਛੇ ਦਾ ਕਾਰਨ ਮਰਕਜ਼ ਦੇ ਕੇਸ ਬਹੁਤ ਤੇਜ਼ੀ ਨਾਲ ਵਧੇ ਹਨ, ਜਿਸ ਕਾਰਨ ਗਿਣਤੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਟੈਸਟਿੰਗ ਕਿੱਟਾਂ ਮਿਲ ਰਹੀਆਂ ਹਨ ਅਤੇ ਅਸੀਂ ਟੈਸਟਿੰਗ ਬਹੁਤ ਵਧਾ ਦਿੱਤੀ ਹੈ, ਤਾਂ ਕਿ ਜੋ ਮਰੀਜ਼ ਹਨ, ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਟੈਸਟ ਜ਼ਰੀਏ ਪਛਾਣ ਕਰ ਕੇ ਉਨ੍ਹਾਂ ਦਾ ਇਲਾਜ ਜਾਂ ਕੁਆਰੰਟੀਨ ਕੀਤਾ ਜਾ ਸਕੇ। ਜਿੰਨੀ ਜ਼ਿਆਦਾ ਅਸੀਂ ਟੈਸਟਿੰਗ ਕਰਾਂਗੇ, ਓਨਾਂ ਜ਼ਿਆਦਾ ਹੀ ਅਸੀਂ ਕੋਰੋਨਾ ਨੂੰ ਰੋਕਣ 'ਚ ਸਫਲ ਹੋਵੇਗਾ।
ਇਸ ਕੰਮ 'ਚ ਸਾਊਥ ਕੋਰੀਆ ਸਭ ਤੋਂ ਕਾਮਯਾਬ ਮੰਨਿਆ ਜਾ ਰਿਹਾ ਹੈ। ਉਸ ਨੇ ਵੀ ਇਹ ਤਕਨੀਕ ਅਪਣਾਈ ਸੀ ਕਿ ਵੱਧ ਤੋਂ ਵੱਧ ਟੈਸਟਿੰਗ ਕੀਤੀ ਜਾ ਸਕੇ। ਦਿੱਲੀ 'ਚ ਵੀ ਅਸੀਂ ਟੈਸਟਿੰਗ ਕਰ ਰਹੇ ਹਾਂ। ਅਸੀਂ 1000 ਦੇ ਕਰੀਬ ਰੋਜ਼ਾਨਾ ਟੈਸਟਿੰਗ ਕਰ ਰਹੇ ਹਾਂ। ਅਸੀਂ 1 ਲੱਖ ਟੈਸਟਿੰਗ ਕਿੱਟ ਦੇ ਆਰਡਰ ਦੇ ਦਿੱਤੇ ਹਨ। 

ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਰਾਸ਼ਨ—
ਕੇਜਰੀਵਾਲ ਨੇ ਕਿਹਾ ਕਿ ਕੱਲ ਅਸੀਂ 6 ਲੱਖ 9 ਹਜ਼ਾਰ ਲੋਕਾਂ ਨੂੰ ਦੁਪਹਿਰ ਦਾ ਖਾਣਾ ਖੁਆਇਆ ਸੀ ਅਤੇ ਲੱਗਭਗ 6 ਲੱਖ 94 ਹਜ਼ਾਰ ਦੇ ਕਰੀਬ ਲੋਕਾਂ ਨੂੰ ਰਾਤ ਦਾ ਭੋਜਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੇਰਾ ਭਰੋਸਾ ਹੈ ਕਿ ਦਿੱਲੀ 'ਚ ਕਿਸੇ ਨੂੰ ਭੁੱਖਾ ਨਹੀਂ ਸੌਣ ਦੇਵਾਂਗੇ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਸਮਾਜ ਸੇਵਾ ਕਰ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਮੈਂ ਸਲਾਮ ਕਰਦਾ ਹੈ। ਕੇਜਰੀਵਾਲ ਨੇ ਅੱਗੇ ਕਿਹਾ 71 ਲੱਖ ਲੋਕ ਜਿਨ੍ਹਾਂ ਕੋਲ ਰਾਸ਼ਨ ਕਾਰਡ ਹਨ, ਉਨ੍ਹਾਂ ਨੂੰ 7.5 ਕਿਲੋ ਰਾਸ਼ਨ ਮੁਫ਼ਤ ਦੇ ਰਹੇ ਹਾਂ। ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ, ਉਨ੍ਹਾਂ ਲੋਕਾਂ ਨੂੰ ਰਾਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੱਲ ਤੋਂ ਉਨ੍ਹਾਂ ਕੋਲ ਨੂੰ ਰਾਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ। ਕੱਲ 421 ਸਕੂਲਾਂ ਤੋਂ ਰਾਸ਼ਨ ਵੰਡਿਆ ਜਾਵੇਗਾ। ਪ੍ਰਤੀ ਵਿਅਕਤੀ ਨੂੰ 5 ਕਿਲੋ ਰਾਸ਼ਨ ਵੰਡਿਆ ਜਾਵੇਗਾ। 

ਸੋਸ਼ਲ ਡਿਸਟੈਂਸਿੰਗ ਦਾ ਰੱਖੋ ਖਿਆਲ—
ਕੇਜਰੀਵਾਲ ਨੇ ਕਿਹਾ ਕਿ ਮੇਰੀ ਸੰਸਦ ਮੈਂਬਰਾਂ, ਕੌਂਸਲਾਂ ਨੂੰ ਬੇਨਤੀ ਹੈ ਕਿ ਭੀੜ ਇਕੱਠੀ ਨਹੀਂ ਹੋਣੀ ਚਾਹੀਦੀ। ਜੇਕਰ ਭੀੜ ਲੱਗ ਗਈ ਤਾਂ ਲਾਕਡਾਊਨ ਦਾ ਅਸਰ ਖਤਮ ਹੋ ਜਾਵੇਗਾ। ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਬਣਾ ਕੇ ਰੱਖਣੀ ਹੈ। ਥੋੜ੍ਹੇ-ਥੋੜੇ ਲੋਕਾਂ ਨੂੰ ਰਾਸ਼ਨ ਵੰਡਿਆ ਜਾਵੇਗਾ ਪਰ ਜ਼ਰੂਰੀ ਗੱਲ ਹੈ ਕਿ ਭੀੜ ਨਹੀਂ ਲੱਗਣੀ ਚਾਹੀਦੀ।

ਪੀ. ਪੀ. ਈ. ਕਿੱਟਾਂ ਲਈ ਕੇਂਦਰ ਦਾ ਧੰਨਵਾਦ-
ਦਿੱਲੀ 'ਚ ਡਾਕਟਰਾਂ ਲਈ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਦੀ ਚਿੱਠੀ ਮਿਲੀ ਹੈ।  27000 ਪੀ. ਪੀ. ਈ. ਕਿੱਟਾਂ ਕੇਂਦਰ ਸਰਕਾਰ ਸਾਨੂੰ ਅਲਾਟ ਕਰੇਗੀ। ਇਸ ਲਈ ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ, ਇਹ ਕਿੱਟਾਂ ਸਾਨੂੰ ਕੱਲ ਜਾਂ ਪਰਸੋ ਮਿਲ ਜਾਣਗੀਆਂ ਦਿੱਲੀ 'ਚ ਸਾਡੇ ਡਾਕਟਰਾਂ ਦੀ ਸੁਰੱਖਿਆ ਲਈ ਇਹ ਇਕ ਮਹੱਤਵਪੂਰਨ ਕਦਮ ਹੋਵੋਗਾ। ਕੇਜਰੀਵਾਲ ਨੇ ਕਿਹਾ ਇਸ ਸਮੇਂ ਕੇਂਦਰ, ਦਿੱਲੀ ਵਾਸੀ ਅਤੇ ਬਹੁਤ ਸਾਰੇ ਲੋਕ ਕੋਰੋਨਾ ਵਿਰੁੱਧ ਜੂਝ ਰਹੇ ਹਨ, ਮੈਂ ਉਮੀਦ ਕਰਦੇ ਹਾਂ ਕਿ ਇਸ ਲੜਾਈ 'ਚ ਜ਼ਰੂਰ ਸਫਲ ਹੋਵਾਂਗੇ। 


Tanu

Content Editor

Related News