CM ਕੇਜਰੀਵਾਲ ਨੂੰ ਮਿਲਣ ਦਾ ਜਨੂੰਨ, 1600 ਕਿਲੋਮੀਟਰ ਸਾਈਕਲ ਚਲਾ ਕੇ ਨੌਜਵਾਨ ਪੁੱਜਾ ਦਿੱਲੀ

04/16/2022 11:30:25 AM

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਨੌਜਵਾਨ ਖ਼ਾਸੇ ਪ੍ਰਭਾਵਿਤ ਹਨ। ਲੋਕ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਕੰਮ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਕ ਨੌਜਵਾਨ ਲੜਕੇ ਨੇ ਉਨ੍ਹਾਂ ਨੂੰ ਮਿਲਣ ਲਈ ਕਈ ਹਜ਼ਾਰ ਕਿਲੋਮੀਟਰ ਦੀ ਦੂਰੀ ਸਾਈਕਲ ਤੋਂ ਪੂਰੀ ਕੀਤੀ। ਇਹ ਨੌਜਵਾਨ ਸਾਈਕਲ ਚਲਾ ਕੇ ਕੇਜਰੀਵਾਲ ਨੂੰ ਮਿਲਣ ਦਿੱਲੀ ਪਹੁੰਚ ਗਿਆ।

ਇਹ ਵੀ ਪੜ੍ਹੋ: CM ਕੇਜਰੀਵਾਲ ਦਾ ਦਿੱਲੀ ਵਾਸੀਆਂ ਨੂੰ ਤੋਹਫ਼ਾ, ‘ਅੰਬੇਡਕਰ ਸਕੂਲ ਆਫ਼ ਐਕਸੀਲੈਂਸ’ ਦਾ ਕੀਤਾ ਉਦਘਾਟਨ

ਮਹਾਰਾਸ਼ਟਰ ਦੇ ਸੋਲਾਪੁਰ ਤੋਂ ਸਾਈਕਲ ’ਤੇ ਦਿੱਲੀ ਪੁੱਜਾ ਨੌਜਵਾਨ
ਦਰਅਸਲ ਮਹਾਰਾਸ਼ਟਰ ਦੇ ਸੋਲਾਪੁਰ ਦੇ ਰਹਿਣ ਵਾਲਾ ਨੀਲੇਸ਼ ਨਾਂ ਦਾ ਨੌਜਵਾਨ ਕੇਜਰੀਵਾਲ ‘ਕੰਮ ਦੀ ਰਾਜਨੀਤੀ’ ਤੋਂ ਪ੍ਰਭਾਵਿਤ ਹੋਇਆ ਉਨ੍ਹਾਂ ਨੂੰ ਮਿਲਣ ਲਈ 1600 ਕਿਲੋਮੀਟਰ ਸਾਈਕਲ ਚਲਾਈ ਅਤੇ ਦਿੱਲੀ ਪਹੁੰਚਿਆ। ਕੇਜਰੀਵਾਲ ਨੀਲੇਸ਼ ਨੂੰ ਮਿਲੇ ਅਤੇ ਉਸ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਨੀਲੇਸ਼ ਨੇ ਕੇਜਰੀਵਾਲ ਨੂੰ ਗੁਲਦਸਤਾ ਵੀ ਭੇਟ ਕੀਤਾ।

PunjabKesari

ਕੀ ਕਹਿਣਾ ਹੈ ਨੀਲੇਸ਼ ਦਾ?
ਨੀਲੇਸ਼ ਦਾ ਕਹਿਣਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਰਾਜਨੀਤੀ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਇਸ ਲਈ ਉਨ੍ਹਾਂ ਨੂੰ ਮਿਲਣ ਲਈ ਇੰਨਾ ਲੰਬਾ ਸਫ਼ਰ ਸਾਈਕਲ ਤੋਂ ਤੈਅ ਕਰ ਮਹਾਰਾਸ਼ਟਰ ਤੋਂ ਦਿੱਲੀ ਤੱਕ ਆ ਗਏ। ਇਸ ਨੌਜਵਾਨ ਦਾ ਕੇਜਰੀਵਾਲ ਨੂੰ ਮਿਲਣ ਦਾ ਜਨੂੰਨ ਕਾਬਿਲੇ-ਤਾਰੀਫ਼ ਹੈ। ਇਸ ਦੌਰਾਨ ‘ਆਪ’ ਪਾਰਟੀ ਕਾਰਕੁੰਨਾ ਵਲੋਂ ਉਸ ਦੇ ਠਹਿਰਣ ਅਤੇ ਭੋਜਨ ਦਾ ਖ਼ਾਸ ਖਿਆਲ ਰੱਖਿਆ। ਮੁੱਖ ਮੰਤਰੀ ਨੂੰ ਇਸ ਦੀ ਜਾਣਕਾਰੀ ਇੰਟਰਨੈੱਟ ਮੀਡੀਆ ਜ਼ਰੀਏ ਮਿਲੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਨੀਲੇਸ਼ ਨੂੰ ਮਿਲਣ ਲਈ ਬੁਲਾਇਆ।

ਇਹ ਵੀ ਪੜ੍ਹੋ: PM ਮੋਦੀ ਨੇ ‘ਪ੍ਰਧਾਨ ਮੰਤਰੀ ਅਜਾਇਬ ਘਰ’ ਦਾ ਕੀਤਾ ਉਦਘਾਟਨ, ਵੇਖੋ ਖੂਬਸੂਰਤ ਤਸਵੀਰਾਂ

PunjabKesari

ਰੋਜ਼ਾਨਾ ਕੀਤਾ 150 ਕਿਲੋਮੀਟਰ ਦਾ ਸਫ਼ਰ ਫਿਰ ਪੁੱਜੇ ਦਿੱਲੀ
ਨੀਲੇਸ਼ ਹਰ ਰੋਜ਼ ਔਸਤਨ 100 ਤੋਂ 150 ਕਿਲੋਮੀਟਰ ਦਾ ਸਫ਼ਰ ਕਰ ਕੇ 13 ਦਿਨਾਂ ’ਚ ਦਿੱਲੀ ਪਹੁੰਚੇ। ਇਸ ਦੌਰਾਨ ਰਸਤੇ ’ਚ ਨੀਲੇਸ਼ ਨੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੇ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਦਿੱਲੀ ਮਾਡਲ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਗਰੂਕ ਕੀਤਾ। 

ਇਹ ਵੀ ਪੜ੍ਹੋ: ਭੈਣ ਦੇ ਪ੍ਰੇਮ ਸਬੰਧ ਨਾ ਸਹਾਰ ਸਕਿਆ ਭਰਾ, ਕੁਹਾੜੀ ਨਾਲ ਵੱਢ ਦਿੱਤੀ ਦਰਦਨਾਕ ਮੌਤ


Tanu

Content Editor

Related News