ਪੀਣ ਯੋਗ ਪਾਣੀ ਯਕੀਨੀ ਕਰਨ ''ਤੇ ਕੰਮ ਕਰ ਰਿਹਾ ਦਿੱਲੀ ਜਲ ਬੋਰਡ : ਕੇਜਰੀਵਾਲ

Tuesday, Aug 13, 2019 - 11:34 AM (IST)

ਪੀਣ ਯੋਗ ਪਾਣੀ ਯਕੀਨੀ ਕਰਨ ''ਤੇ ਕੰਮ ਕਰ ਰਿਹਾ ਦਿੱਲੀ ਜਲ ਬੋਰਡ : ਕੇਜਰੀਵਾਲ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਜਲ ਬੋਰਡ ਇਹ ਯਕੀਨੀ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ ਕਿ ਸ਼ਹਿਰਾਂ 'ਚ ਟੂਟੀਆਂ ਤੋਂ ਆਉਣ ਵਾਲਾ ਪਾਣੀ ਪੀਣ ਯੋਗ ਹੋਵੇ ਅਤੇ ਇਸ ਨੂੰ ਸ਼ੁੱਧ ਕਰਨ ਲਈ ਰਿਵਰਸ ਆਸਮੋਸਿਸ ਪਿਊਰੀਫਾਇਰ ਦੀ ਲੋੜ ਨਾ ਪਵੇ। ਮੁੱਖ ਮੰਤਰੀ ਜਲ ਬੋਰਡ ਦੇ ਚੇਅਰਮੈਨ ਵੀ ਹਨ। ਉਨ੍ਹਾਂ ਨੇ ਕਿਹਾ ਕਿ ਬੋਰਡ ਹੁਣ ਇਹ ਯਕੀਨੀ ਕਰਨ ਲਈ ਕੰਮ ਕਰ ਰਿਹਾ ਹੈ ਕਿ ਦਿੱਲੀ ਦੇ ਲੋਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਹੋਵੇ।PunjabKesariਉਨ੍ਹਾਂ ਨੇ ਕਿਹਾ,''ਦਿੱਲੀ ਜਲ ਬੋਰਡ ਇਹ ਯਕੀਨੀ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ ਕਿ ਟੂਟੀਆਂ 'ਚ ਜੋ ਪਾਣੀ ਆਉਂਦਾ ਹੈ, ਉਹ ਪੀਣ ਯੋਗ ਹੋਵੇ ਅਤੇ ਇਸ ਨੂੰ ਸ਼ੁੱਧ ਕਰਨ ਲਈ ਤੁਹਾਨੂੰ ਆਰ.ਓ. ਦੀ ਲੋੜ ਨਾ ਪਵੇ, ਜਿਵੇਂ ਕਿ ਵਿਕਸਿਤ ਦੇਸ਼ਾਂ 'ਚ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਕੋਸ਼ਿਸ਼ ਸਫ਼ਲ ਹੋ ਰਹੀ ਹੈ।'' ਕੇਜਰੀਵਾਲ ਨੇ ਟਵੀਟ ਕੀਤਾ,''ਹੁਣ ਇਹ ਯਕੀਨੀ ਕਰਨ ਲਈ ਵੀ ਸਖਤ ਮਿਹਨਤ ਕਰ ਰਹੇ ਹਾਂ ਕਿ ਤੁਹਾਨੂੰ ਪਾਣੀ 24 ਘੰਟੇ ਮਿਲੇ।''


author

DIsha

Content Editor

Related News