ਦਿੱਲੀ ''ਚ 18 ਮਈ ਤੋਂ ਕਿੰਨੀ ਢਿੱਲ, ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ''ਤੇ ਛੱਡਿਆ ਫੈਸਲਾ

05/14/2020 2:35:30 PM

ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 17 ਮਈ ਦੇ ਬਾਅਦ ਦਿੱਲੀ 'ਚ ਕੀ-ਕੀ ਖੁੱਲ੍ਹਣਾ ਚਾਹੀਦਾ, ਇਸ ਨੂੰ ਲੈ ਕੇ 5 ਲੱਖ ਤੋਂ ਵਧ ਸੁਝਾਅ ਮਿਲੇ ਹਨ। ਇਸ 'ਚ ਮਾਸਕ ਨਾ ਪਹਿਣਨ 'ਤੇ ਸਖਤ ਕਾਰਵਾਈ, ਓਡ-ਈਵਨ ਨਾਲ ਦੁਕਾਨ ਖੁੱਲ੍ਹਣ ਦੇਣ ਦੇ ਆਈਡੀਆ ਸ਼ਾਮਲ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਇਨ੍ਹਾਂ ਸੁਝਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਕੇਂਦਰ ਸਰਕਾਰ ਦੇ ਉੱਪਰ ਹੈ, ਉਹ ਦਿੱਲੀ ਨੂੰ ਕਿੰਨੀ ਛੋਟ ਦੇਵੇਗੀ।

ਮਿਲੇ 5 ਲੱਖ ਤੋਂ ਵਧ ਸੁਝਾਅ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਦੱਸਿਆ ਕਿ ਲਾਕਡਾਊਨਾ ਕਰਨਾ ਸੌਖਾ ਸੀ ਪਰ ਮੁੜ ਹੁਣ ਖੋਲ੍ਹਣ 'ਚ ਬਹੁਤ ਮਿਹਨਤ ਲੱਗੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦਿੱਲੀ ਵਾਲਿਆਂ ਨੇ ਉਨ੍ਹਾਂ ਨੂੰ 5 ਲੱਖ ਤੋਂ ਵਧ ਸੁਝਾਅ ਦਿੱਤੇ ਹਨ। ਕੇਜਰੀਵਾਲ ਨੇ ਇਨ੍ਹਾਂ 'ਚੋਂ ਕੁਝ ਨੂੰ ਪੜ੍ਹ ਕੇ ਵੀ ਸੁਣਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਪੂਰੇ ਭਾਰਤ 'ਚ ਆਫ਼ਤ ਪ੍ਰਬੰਧਨ ਐਕਟ ਲਾਗੂ ਹੈ, ਅਜਿਹੇ 'ਚ ਕੇਂਦਰ ਸਰਕਾਰ ਕੋਲ ਜ਼ਿਆਦਾ ਸ਼ਕਤੀਆਂ ਹੁੰਦੀਆਂ ਹਨ। ਕੇਂਦਰ ਹੀ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਮ 4 ਵਜੇ ਦਿੱਲੀ ਦੇ ਉੱਪ ਰਾਜਪਾਲ ਨਾਲ ਉਨ੍ਹਾਂ ਦੀ ਬੈਠਕ ਹੈ, ਜਿਸ 'ਚ ਇਨ੍ਹਾਂ ਸਾਰੇ ਸੁਝਾਵਾਂ 'ਤੇ ਚਰਚਾ ਹੋਵੇਗੀ। ਫਿਰ ਆਖਰੀ ਫੈਸਲਾ ਕੇਂਦਰ ਸਰਕਾਰ ਹੀ ਲਵੇਗੀ।

ਪਾਰਕ 'ਚ ਜਾਣ ਦੀ ਮੰਗੀ ਮਨਜ਼ੂਰੀ
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸੁਝਾਅ ਮਿਲੇ ਹਨ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾਇਆ ਜਾਵੇ, ਮਾਸਕ ਨਾ ਪਹਿਣਨ ਵਾਲਿਆਂ 'ਤੇ ਸਖਤ ਐਕਸ਼ਨ ਲਿਆ ਜਾਵੇ। ਲੋਕਾਂ ਨੇ ਪਾਰਕ 'ਚ ਜਾਣ ਦੀ ਮਨਜ਼ੂਰੀ ਮੰਗੀ ਹੈ, ਜਿਸ ਨਾਲ ਯੋਗ ਅਤੇ ਸੈਰ ਕੀਤੀ ਜਾ ਸਕੇ। ਟਰਾਂਸਪੋਰਟ ਦੇ ਉੱਪਰ ਸੁਝਾਅ ਦਿੱਤੇ ਗਏ ਹਨ ਕਿ ਆਟੋ ਰਿਕਸ਼ਾ, ਟੈਕਸੀ ਚੱਲਣੀ ਚਾਹੀਦੀ ਹੈ। ਕਿਹਾ ਗਿਆ ਹੈ ਕਿ ਆਟੋ 'ਚ ਇਕ ਸਵਾਰੀ ਅਤੇ ਟੈਕਸੀ 'ਚ 2 ਸਵਾਰੀ ਨਾਲ ਉਨ੍ਹਾਂ ਨੂੰ ਚੱਲਣ ਦੇਣਾ ਚਾਹੀਦਾ। ਬੱਸਾਂ ਅਤੇ ਮੈਟਰੋ ਨੂੰ ਵੀ ਸ਼ਰਤਾਂ ਨਾਲ ਖੋਲ੍ਹਣ ਦੇ ਸੁਝਾਅ ਹਨ। ਮਾਰਕੀਟ ਐਸੋਸੀਏਸ਼ਨ ਵਾਲਿਆਂ ਨੇ ਵੀ ਸੁਝਾਅ ਦਿੱਤੇ ਹਨ। ਕਿਹਾ ਹੈ ਕਿ ਓਡ-ਈਵਨ ਕਰ ਕੇ ਦੁਕਾਨਾਂ ਖੋਲ੍ਹਣ ਦੇਣੀਆਂ ਚਾਹੀਦੀਆਂ ਹਨ।


DIsha

Content Editor

Related News