ਦਿੱਲੀ ਦੀਆਂ ਸੜਕਾਂ ਨੂੰ ਮੁੜ ਤੋਂ ਡਿਜ਼ਾਈਨ ਕੀਤਾ ਜਾਵੇਗਾ : ਕੇਜਰੀਵਾਲ

10/22/2019 3:41:54 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਉਨ੍ਹਾਂ ਸਾਰੀਆਂ ਸੜਕਾਂ ਦਾ ਢਾਂਚਾ ਅਤੇ ਡਿਜ਼ਾਈਨ ਬਦਲੇਗੀ, ਜਿਸ ਦੀ ਦੇਖ-ਰੇਖ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਕਰਦਾ ਹੈ। ਮੁੱਖ ਮੰਤਰੀ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪਹਿਲੇ ਪੜਾਅ 'ਚ ਸਰਕਾਰ ਨੇ 9 ਸੜਕਾਂ ਦੀ ਚੋਣ ਕੀਤੀ ਹੈ। 
ਕੇਜਰੀਵਾਲ ਨੇ ਕਿਹਾ ਕਿ ਪੀ. ਡਬਲਿਊ. ਡੀ. ਤਹਿਤ ਜਿਨ੍ਹਾਂ ਸੜਕਾਂ ਦੀ ਦੇਖ-ਰੇਖ ਦਾ ਕੰਮ ਆਉਂਦਾ ਹੈ, ਉਨ੍ਹਾਂ ਸਾਰੀਆਂ ਸੜਕਾਂ ਦਾ ਡਿਜ਼ਾਈਨ ਕੌਮਾਂਤਰੀ ਮਾਪਦੰਡਾਂ ਮੁਤਾਬਕ ਕੀਤਾ ਜਾਵੇਗਾ। ਸੜਕਾਂ ਦਾ ਢਾਂਚਾ ਵੀ ਬਦਲਿਆ ਜਾਵੇਗਾ। ਦਿਵਯਾਂਗ ਲੋਕਾਂ ਦੇ ਆਉਣ-ਜਾਣ ਲਈ ਥਾਂ ਬਣਾਈ ਜਾਵੇਗੀ। ਪ੍ਰਾਜੈਕਟ ਦੀ ਲਾਗਤ ਕਰੀਬ 400 ਕਰੋੜ ਰੁਪਏ ਹੋਵੇਗੀ। ਪਹਿਲੇ ਪੜਾਅ ਵਿਚ ਜਿਨ੍ਹਾਂ ਸੜਕਾਂ ਦੀ ਚੋਣ ਕੀਤੀ ਗਈ ਹੈ, ਉਹ ਹੈ ਏਮਜ਼ ਤੋਂ ਆਸ਼ਰਮ ਅਤੇ ਵਿਕਾਸ ਮਾਰਗ ਤੋਂ ਲੈ ਕੇ ਕੜਕੜਡੂਮਾ ਤਕ ਦੇ ਮਾਰਗ।


Tanu

Content Editor

Related News