ਕੇਜਰੀਵਾਲ ਦੀ ਬੇਟੀ ਹਰਸ਼ਿਤਾ ਨੇ ਪੁੱਛਿਆ- ਕੀ ਵਿਕਾਸ ਕਰਨ ਵਾਲਾ ਅੱਤਵਾਦੀ ਹੋ ਸਕਦਾ ਹੈ

02/05/2020 11:33:56 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ ਪਿਤਾ ਅਰਵਿੰਦ ਕੇਜਰੀਵਾਲ ਲਈ ਬੀਤੇ 5 ਮਹੀਨਿਆਂ ਤੋਂ ਦਫ਼ਤਰ ਤੋਂ ਛੁੱਟੀ ਲੈ ਕੇ ਚੋਣ ਪ੍ਰਚਾਰ ਕਰ ਰਹੀ ਹਰਸ਼ਿਤਾ ਕੇਜਰੀਵਾਲ ਨੇ ਦਿੱਲੀ ਰਾਜਨੀਤੀ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਮੌਜੂਦਾ ਸਮੇਂ ਜਿਸ ਤਰ੍ਹਾਂ ਨਾਲ ਰਾਜਨੀਤੀ ਹੋਰਹੀ ਹੈ, ਉਸ ਨੂੰ ਲੈ ਕੇ ਪਿਤਾ ਨੂੰ ਅੱਤਵਾਦੀ ਕਹੇ ਜਾਣ ਤੱਕ ਹਰ ਮੁੱਦੇ 'ਤੇ ਆਪਣੀ ਰਾਏ ਰੱਖੀ। ਹਰਸ਼ਿਤਾ ਨੇ ਕਿਹਾ ਕਿ ਉਹ ਕਹਿੰਦੇ ਹਨ ਰਾਜਨੀਤੀ ਗੰਦੀ ਹੈ ਪਰ ਇਹ ਇਕ ਨਵਾਂ ਪੱਧਰ ਹੈ। ਹਰਸ਼ਿਤਾ ਨੇ ਪੁੱਛਿਆ ਕਿ ਕੀ ਸਿਹਤ ਸਹੂਲਤ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਉਣਾ ਅੱਤਵਾਦ ਹੈ? ਕੀ ਬੱਚਿਆਂ ਨੂੰ ਸਿੱਖਿਅਤ ਕਰਨਾ ਅੱਤਵਾਦ ਹੈ? ਕੀ ਬਿਜਲੀ ਅਤੇ ਪਾਣੀ ਵਿਵਸਥਾ ਠੀਕ ਕਰਨਾ ਅੱਤਵਾਦ ਹੈ?

ਮੇਰੇ ਪਿਤਾ ਹਮੇਸ਼ਾ ਤੋਂ ਹੀ ਸਮਾਜ ਸੇਵਾ 'ਚ ਲੱਗੇ ਰਹੇ ਹਨ
ਹਰਸ਼ਿਤਾ ਨੇ ਆਪਣੇ ਪਿਤਾ ਅਰਵਿੰਦ ਕੇਜਰੀਵਾਲ ਬਾਰੇ ਦੱਸਦੇ ਹੋਏ ਕਿਹਾ ਕਿ ਮੇਰੇ ਪਿਤਾ ਹਮੇਸ਼ਾ ਤੋਂ ਹੀ ਸਮਾਜ ਸੇਵਾ 'ਚ ਲੱਗੇ ਰਹੇ ਹਨ। ਮੈਨੂੰ ਅੱਜ ਵੀ ਯਾਦ ਹੈ ਕਿ ਉਹ ਮੈਨੂੰ, ਮੇਰੇ ਭਰਾ ਨੂੰ, ਦਾਦਾ-ਦਾਦੀ ਨੂੰ ਸਵੇਰੇ 6 ਵਜੇ ਉੱਠ ਕੇ ਭਗਵਦ ਗੀਤਾ ਸੁਣਾਉਂਦੇ ਸਨ ਅਤੇ ਹਮੇਸ਼ਾ 'ਇਨਸਾਨ ਦਾ ਇਨਸਾਨ ਨਾਲ ਹੋਵੇ ਭਾਈਚਾਰਾ' ਗੀਤ ਗਾ ਕੇ ਸਾਨੂੰ ਇਸ ਬਾਰੇ ਦੱਸਦੇ ਸਨ। ਕੀ ਇਹ ਅੱਤਵਾਦ ਹੈ?

ਦਿੱਲੀ ਦੇ 2 ਕਰੋੜ ਲੋਕ ਵੀ ਚੋਣ ਪ੍ਰਚਾਰ ਕਰ ਰਹੇ ਹਨ
ਹਰਸ਼ਿਤਾ ਕੇਜਰੀਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਦੋਸ਼ ਲਗਾਉਣ ਦਿਓ, ਉਨ੍ਹਾਂ ਨੂੰ 200 ਸੰਸਦ ਮੈਂਬਰ ਲਿਆਉਣ ਦਿਓ, 11 ਮੁੱਖ ਮੰਤਰੀ ਵੀ ਲਿਆਉਣ ਦਿਓ। 'ਆਪ' ਲਈ ਸਿਰਫ਼ ਅਸੀਂ ਹੀ ਨਹੀਂ ਦਿੱਲੀ ਦੇ 2 ਕਰੋੜ ਲੋਕ ਵੀ ਚੋਣ ਪ੍ਰਚਾਰ ਕਰ ਰਹੇ ਹਨ। ਲੋਕ ਉਨ੍ਹਾਂ ਨੂੰ 11 ਫਰਵਰੀ ਨੂੰ ਦਿਖਾ ਦੇਣਗੇ ਕਿ ਉਨ੍ਹਾਂ ਨੇ 5 ਸਾਲਾਂ 'ਚ ਹੋਏ ਕੰਮ 'ਤੇ ਵੋਟ ਕੀਤਾ ਹੈ ਕਿ ਭਾਜਪਾ ਦੇ ਦੋਸ਼ਾਂ 'ਤੇ। ਕੇਜਰੀਵਾਲ ਨੂੰ ਅੱਤਵਾਦੀ ਕਹੇ ਜਾਣ 'ਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਵੀ ਕਿਹਾ ਕਿ ਦਿੱਲੀ ਦੀ ਜਨਤਾ ਬਹੁਤ ਸਮਝਦਾਰ ਹੈ। ਉਹ ਲੋਕ 11 ਫਰਵਰੀ ਦੇ ਦਿਨ ਜਵਾਬ ਦੇਣਗੇ।

ਭਾਜਪਾ ਨੇਤਾਵਾਂ ਨੇ ਕਿਹਾ ਸੀ ਅੱਤਵਾਦੀ
ਦੱਸਣਯੋਗ ਹੈ ਕਿ ਕੇਜਰੀਵਾਲ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੇ ਤਿੱਖਾ ਹਮਲਾ ਕਰਦੇ ਹੋਏ ਅੱਤਵਾਦੀ ਕਰਾਰ ਦਿੱਤਾ ਸੀ। ਕੇਂਦਰੀ ਮੰਤਰੀ ਅਤੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਚੋਣ ਇੰਚਾਰਜ ਪ੍ਰਕਾਸ਼ ਜਾਵਡੇਕਰ ਨੇ ਕਿਹਾ ਸੀ ਕਿ ਕੇਜਰੀਵਾਲ ਇਕ ਅੱਤਵਾਦੀ ਹੈ। ਬੀਤੇ ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਮਾਸੂਮ ਚਿਹਰਾ ਬਣਾ ਰਹੇ ਹਨ ਅਤੇ ਲੋਕਾਂ ਤੋਂ ਪੁੱਛ ਰਹੇ ਹਨ ਕਿ ਕੀ ਉਹ ਅੱਤਵਾਦੀ ਹਨ?


DIsha

Content Editor

Related News