ਕੇਜਰੀਵਾਲ ਨੇ ਮਾਹਰਾਂ ਨੂੰ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੀ ਸਮੀਖਿਆ ਕਰਨ ਲਈ ਕਿਹਾ

Wednesday, Nov 25, 2020 - 04:45 PM (IST)

ਕੇਜਰੀਵਾਲ ਨੇ ਮਾਹਰਾਂ ਨੂੰ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੀ ਸਮੀਖਿਆ ਕਰਨ ਲਈ ਕਿਹਾ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਮਾਹਰਾਂ ਨੂੰ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਦੀ ਸਮੀਖਿਆ ਕਰਨ ਅਤੇ ਰਾਸ਼ਟਰੀ ਰਾਜਧਾਨੀ 'ਚ ਮੌਤ ਦਰ 'ਚ ਕਮੀ ਲਿਆਉਣ ਨੂੰ ਲੈ ਕੇ ਉਪਾਅ ਸੁਝਾਉਣ ਦੀ ਅਪੀਲ ਕੀਤੀ। ਉੱਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ 'ਚ ਹੋਈ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੀ ਬੈਠਕ 'ਚ ਮੁੱਖ ਮੰਤਰੀ ਨੇ ਇਹ ਅਪੀਲ ਕੀਤੀ। ਇਕ ਸੂਤਰ ਨੇ ਕਿਹਾ,''ਬੈਠਕ 'ਚ ਮੁੱਖ ਮੰਤਰੀ ਨੇ ਮਾਹਰਾਂ ਤੋਂ ਮੌਤ ਦੇ ਅੰਕੜਿਆਂ ਦੀ ਸਮੀਖਿਆ ਕਰਨ ਅਤੇ ਅਜਿਹੇ ਉਪਾਅ ਸੁਝਾਉਣ ਲਈ ਕਿਹਾ, ਜਿਸ ਨਾਲ ਰਾਸ਼ਟਰੀ ਰਾਜਧਾਨੀ 'ਚ ਮੌਤ ਦਰ ਦੀ ਗਿਣਤੀ 'ਚ ਕਮੀ ਲਿਆਈ ਜਾ ਸਕੀ।''

ਇਹ ਵੀ ਪੜ੍ਹੋ : ਮਾਪੇ ਕਰ ਰਹੇ ਸਨ ਜਨਮ ਦਿਨ ਦੀਆਂ ਤਿਆਰੀਆਂ, ਖੇਡ-ਖੇਡ 'ਚ 12 ਸਾਲਾ ਬੱਚੇ ਨੇ ਲਗਾ ਲਿਆ ਫਾਹਾ

ਮ੍ਰਿਤਕਾਂ ਦੀ ਗਿਣਤੀ 'ਚ ਅੰਤਰ ਹੋਣ ਦਾ ਦੋਸ਼  
ਦਿੱਲੀ 'ਚ ਭਾਜਪਾ ਸ਼ਾਸਿਤ ਤਿੰਨ ਨਗਰ ਨਿਗਮਾਂ ਨੇ ਮ੍ਰਿਤਕਾਂ ਦੀ ਗਿਣਤੀ 'ਚ ਅੰਤਰ ਹੋਣ ਦਾ ਦੋਸ਼ ਲਗਾਇਆ ਹੈ, ਕਿਉਂਕਿ ਅਧਿਕਾਰਤ ਰੂਪ ਨਾਲ ਦਰਜ ਮੌਤਾਂ ਅਤੇ ਸ਼ਮਸ਼ਾਨ ਘਾਟ ਅਤੇ ਕਬਰਸਤਾਨਾਂ 'ਚ ਹੋਏ ਅੰਤਿਮ ਸੰਸਕਾਰਾਂ ਦੀ ਗਿਣਤੀ 'ਚ ਅੰਤਰ ਹੈ। ਦਿੱਲੀ ਸਰਕਾਰ ਦੇ ਅੰਕੜਿਆਂ ਅਨੁਸਾਰ, ਦਿੱਲੀ 'ਚ 23 ਨਵੰਬਰ ਤੱਕ ਕੋਵਿਡ-19 ਨਾਲ ਕੁੱਲ 8512 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਨਗਰ ਨਿਗਮਾਂ ਨੇ ਦਾਅਵਾ ਕੀਤਾ ਕਿ ਉਸ ਨੇ 10,318 ਲੋਕਾਂ ਦੇ ਅੰਤਿਮ ਸੰਸਕਾਰ ਕੀਤੇ ਹਨ। ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਲਗਾਤਾਰ 5ਵੇਂ ਦਿਨ 100 ਤੋਂ ਵੱਧ ਪੀੜਤਾਂ ਦੀ ਮੌਤ ਹੋਈ। ਮੰਗਲਵਾਰ ਨੂੰ ਮੌਤ ਦਰ 1.89 ਫੀਸਦੀ ਸੀ। ਦਿੱਲੀ 'ਚ ਮੰਗਲਵਾਰ ਨੂੰ 109 ਲੋਕਾਂ ਦੀ ਮੌਤ ਹੋਈ, ਜਦੋਂ ਕਿ ਸੋਮਵਾਰ ਨੂੰ 121 ਪੀੜਤਾਂ ਦੀ ਜਾਨ ਗਈ ਸੀ। ਇਹ ਬੀਤੇ 13 ਦਿਨਾਂ 'ਚ 7ਵੀਂ ਵਾਰ ਹੈ, ਜਦੋਂ ਇਕ ਦਿਨ 'ਚ ਮ੍ਰਿਤਕਾਂ ਦੀ ਗਿਣਤੀ 100 ਦੇ ਪਾਰ ਗਈ ਹੈ।

ਇਹ ਵੀ ਪੜ੍ਹੋ : ਇਕ ਸਾਲ ਦੇ ਪੁੱਤ ਨੂੰ ਦਿੰਦਾ ਸੀ ਘੱਟ ਸੁਣਾਈ, ਮਾਂ ਨੇ ਕਤਲ ਕਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ


author

DIsha

Content Editor

Related News