ਜਦੋਂ ਤੱਕ ਕੋਰੋਨਾ ਦੇ ਖਾਤਮੇ ਦਾ ਯਕੀਨ ਨਹੀਂ ਹੁੰਦਾ, ਦਿੱਲੀ ''ਚ ਸਕੂਲ ਨਹੀਂ ਖੋਲ੍ਹਾਂਗੇ : ਕੇਜਰੀਵਾਲ

Saturday, Aug 15, 2020 - 02:15 PM (IST)

ਜਦੋਂ ਤੱਕ ਕੋਰੋਨਾ ਦੇ ਖਾਤਮੇ ਦਾ ਯਕੀਨ ਨਹੀਂ ਹੁੰਦਾ, ਦਿੱਲੀ ''ਚ ਸਕੂਲ ਨਹੀਂ ਖੋਲ੍ਹਾਂਗੇ : ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੇ ਖਾਤਮੇ ਅਤੇ ਕੰਟਰੋਲ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਹੋਵੇਗਾ, ਉਦੋਂ ਤੱਕ ਰਾਸ਼ਟਰੀ ਰਾਜਧਾਨੀ 'ਚ ਸਕੂਲ ਨਹੀਂ ਖੋਲ੍ਹੇ ਜਾਣਗੇ। ਕੇਜਰੀਵਾਲ ਨੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕੀਤੀ, ਉਨ੍ਹਾਂ ਸਾਰੇ ਕੋਰੋਨਾ ਯੋਧਿਆਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। 

ਉਨ੍ਹਾਂ ਨੇ ਕਿਹਾ,''ਤੁਸੀਂ ਸਾਰਿਆਂ ਨੇ ਬਹੁਤ ਚੰਗਾ ਕੰਮ ਕੀਤਾ ਹੈ, ਮੈਂ ਸਾਰੇ ਕੋਰੋਨਾ ਯੋਧਿਆਂ ਨੂੰ ਨਮਨ ਕਰਦਾ ਹਾਂ।'' ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਸਾਰਿਆਂ ਦੀਆਂ ਕੋਸ਼ਿਸ਼ਾਂ ਨਾਲ ਕਾਫ਼ੀ ਹੱਦ ਤੱਕ ਕੋਰੋਨਾ ਨੂੰ ਕੰਟਰੋਲ 'ਚ ਲਿਆਂਦਾ ਜਾ ਚੁੱਕਿਆ ਹੈ ਪਰ ਅਸੀਂ ਸਕੂਲਾਂ ਨੂੰ ਉਦੋਂ ਖੋਲ੍ਹਾਂਗੇ, ਜਦੋਂ ਤੱਕ ਕੋਰੋਨਾ ਦੇ ਖਾਤਮੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਯਕੀਨੀ ਨਹੀਂ ਹੋ ਜਾਂਦੇ। ਇਸ ਦੌਰਾਨ ਉਨ੍ਹਾਂ ਨੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਦੀਆਂ ਉਪਲੱਬਧੀਆਂ ਵੀ ਗਿਣਾਈਆਂ। ਉਨ੍ਹਾਂ ਨੇ ਕਿਹਾ ਕਿ 5 ਸਾਲਾਂ 'ਚ ਜਦੋਂ ਹਰ ਜਗ੍ਹਾ ਪ੍ਰਦੂਸ਼ਣ ਵੱਧ ਰਿਹਾ ਸੀ, ਉਦੋਂ ਦਿੱਲੀ ਸ਼ਾਇਦ ਇਕਮਾਤਰ ਸ਼ਹਿਰ ਸੀ, ਜਿੱਥੇ ਲੋਕਾਂ ਨੇ ਇਸ ਨੂੰ 25 ਫੀਸਦੀ ਤੱਕ ਘੱਟ ਕਰਨ 'ਚ ਮਦਦ ਕੀਤੀ।

ਕੇਜਰੀਵਾਲ ਨੇ ਕਿਹਾ ਕਿ 15 ਅਗਸਤ ਦਾ ਦਿਨ ਉਨ੍ਹਾਂ ਸਾਰੇ ਵੀਰ ਜਵਾਨਾਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਬੀਤੇ 73 ਸਾਲਾਂ 'ਚ ਸਰਹੱਦ 'ਤੇ ਆਪਣਾ ਬਲੀਦਾਨ ਕਰ ਕੇ ਦੇਸ਼ ਦੀ ਸੁਰੱਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਉਨ੍ਹਾਂ ਸਾਰੇ ਵੀਰ ਜਵਾਨਾਂ ਨੂੰ ਨਮਨ, ਜਿਨ੍ਹਾਂ ਦੀ ਸ਼ਹਾਦਤ ਕਾਰਨ ਅੱਜ ਅਸੀਂ ਖੁੱਲ੍ਹੀ ਹਵਾ 'ਚ ਸਾਹ ਲੈ ਪਾ ਰਹੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਦਿੱਲੀ 'ਚ ਡੇਂਗੂ ਨੂੰ ਕੰਟਰੋਲ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਭਰ 'ਚ ਦਿੱਲੀ ਮਾਡਲ ਦੀ ਚਰਚਾ ਹੋ ਰਹੀ ਹੈ।


author

DIsha

Content Editor

Related News