ਕੇਜਰੀਵਾਲ ਨੇ ਬਜਟ ਨੂੰ ਲੈ ਕੇ ਮੋਦੀ ਸਰਕਾਰ ''ਤੇ ਸਾਧਿਆ ਨਿਸ਼ਾਨਾ, ਆਖ਼ੀ ਇਹ ਗੱਲ

02/01/2021 5:26:42 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਬਜਟ 2021-22 ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੂੰ ਇਹ ਬਜਟ ਬਿਲਕੁੱਲ ਵੀ ਰਾਸ ਨਹੀਂ ਆਇਆ ਹੈ। ਉਨ੍ਹਾਂ ਨੇ ਇਸ ਬਜਟ ਨੂੰ ਕੁਝ ਵੱਡੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲਾ ਦੱਸਿਆ ਹੈ। 

PunjabKesariਕੇਜਰੀਵਾਲ ਨੇ ਆਪਣੇ ਟਵੀਟ 'ਚ ਲਿਖਿਆ ਹੈ,''ਇਹ ਬਜਟ ਕੁਝ ਵੱਡੀਆਂ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਬਜਟ ਹੈ। ਇਹ ਬਜਟ ਮਹਿੰਗਾਈ ਦੇ ਨਾਲ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਵਧਾਉਣ ਦਾ ਕੰਮ ਕਰੇਗਾ।'' ਦੱਸਣਯੋਗ ਹੈ ਕਿ ਵਿਰੋਧੀ ਦਲਾਂ ਨੇ ਬਜਟ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ ਹਨ। ਸਾਰਿਆਂ ਨੇ ਇਸ ਬਜਟ ਨੂੰ ਕਾਰਪੋਰੇਟ ਜਗਤ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਕਰਾਰ ਦਿੱਤਾ ਹੈ।

PunjabKesariਦੂਜੇ ਪਾਸੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਕੇਂਦਰ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ,''ਆਤਮਨਿਰਭਰ ਸਿਰਫ਼ ਜੁਮਲੇ ਨਾਲ ਨਹੀਂ ਬਣ ਜਾਓਗੇ। ਨਵੀਂ ਐਜ਼ੂਕੇਸ਼ ਪਾਲਿਸੀ 'ਚ ਤੁਸੀਂ ਦੇਸ਼ ਦੇ ਲੋਕਾਂ ਨੂੰ ਧੋਖਾ ਦੇ ਰਹੇ ਹੋ। ਸਿਸੋਦੀਆ ਨੇ ਕਿਹਾ ਕਿ ਇਸ ਬਜਟ 'ਚ ਦਿੱਲੀ ਨਾਲ ਧੋਖਾ ਹੋਇਆ ਹੈ। ਇਸ ਬਜਟ 'ਚ 325 ਕਰੋੜ ਦਿੱਤੇ, ਜੋ ਦਿੱਲੀ ਨੂੰ ਪਹਿਲਾਂ ਤੋਂ ਮਿਲਦੇ ਸਨ। ਕੋਰੋਨਾ ਮਹਾਮਾਰੀ ਤੋਂ ਬਾਅਦ ਇਸ ਵਾਰ ਜ਼ਿਆਦਾ ਬਜਟ ਦੀ ਉਮੀਦ ਸੀ, ਕੇਂਦਰ ਸਰਕਾਰ ਨੇ ਐਜ਼ੂਕੇਸ਼ਨ ਬਜਟ ਘੱਟ ਕਰ ਦਿੱਤਾ। ਸਿਸੋਦੀਆ ਨੇ ਕੇਂਦਰ 'ਤੇ ਦਿੱਲੀ ਵਾਲਿਆਂ ਨਾਲ ਨਾਇਨਸਾਫ਼ੀ ਕਰਨ ਦਾ ਦੋਸ਼ ਲਗਾਇਆ ਹੈ। 


DIsha

Content Editor

Related News