ਕੇਜਰੀਵਾਲ 'ਤੇ ਹਮਲਾ ਕਰਨ ਵਾਲੇ ਸ਼ਖਸ ਦੀ ਧਮਕੀ- ਜੇਲ 'ਚੋਂ ਬਾਹਰ ਆ ਕੇ ਮਾਰਾਂਗਾ ਗੋਲੀ

Wednesday, Nov 21, 2018 - 12:06 PM (IST)

ਕੇਜਰੀਵਾਲ 'ਤੇ ਹਮਲਾ ਕਰਨ ਵਾਲੇ ਸ਼ਖਸ ਦੀ ਧਮਕੀ- ਜੇਲ 'ਚੋਂ ਬਾਹਰ ਆ ਕੇ ਮਾਰਾਂਗਾ ਗੋਲੀ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਮੰਗਲਵਾਰ ਨੂੰ ਦਿੱਲੀ ਸਕੱਤਰੇਤ ਵਿਚ ਮਿਰਚੀ ਪਾਊਡਰ ਨਾਲ ਹਮਲਾ ਕਰਨ ਵਾਲੇ ਸ਼ਖਸ 'ਤੇ ਦਿੱਲੀ ਪੁਲਸ ਨੇ ਦੇਰ ਰਾਤ ਐੱਫ. ਆਈ. ਆਰ. ਦਰਜ ਕੀਤੀ। ਦੋਸ਼ੀ ਅਨਿਲ ਕੁਮਾਰ ਸ਼ਰਮਾ ਨੂੰ ਪੁਲਸ ਨੇ ਕੱਲ ਹੀ ਗ੍ਰਿਫਤਾਰ ਕਰ ਲਿਆ ਸੀ। ਦਿੱਲੀ ਪੁਲਸ ਨੇ ਘਟਨਾ ਦੇ ਸਬੰਧ ਵਿਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਦੋਸ਼ੀ ਅਨਿਲ ਨੇ ਕੇਜਰੀਵਾਲ ਦੀਆਂ ਅੱਖਾਂ ਵਿਚ ਮਿਰਚੀ ਪਾਊਡਰ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਕੇਜਰੀਵਾਲ ਦੀ ਐਨਕ ਟੁੱਟ ਗਈ। 

PunjabKesari

ਪੁੱਛ-ਗਿੱਛ ਵਿਚ ਦੋਸ਼ੀ ਨੇ ਕਿਹਾ ਕਿ ਮੈਂ ਕੇਜਰੀਵਾਲ ਨਾਲ ਇਸ ਲਈ ਨਫਰਤ ਕਰਦਾ ਹਾਂ, ਕਿਉਂਕਿ ਪਿਛਲੇ 9 ਸਾਲਾਂ ਤੋਂ ਉਹ ਉੱਲੂ ਬਣਾ ਰਿਹਾ ਹੈ। ਕੇਜਰੀਵਾਲ ਮੇਰਾ ਟਾਰਗੇਟ ਹੈ ਅਤੇ ਮੈਂ ਕੇਜਰੀਵਾਲ ਨੂੰ ਮਾਰਨਾ ਚਾਹੁੰਦਾ ਹਾਂ। ਦੋਸ਼ੀ ਅਨਿਲ ਕੁਮਾਰ ਨੇ ਧਮਕੀ ਦਿੱਤੀ ਹੈ ਕਿ ਉਹ ਜੇਲ 'ਚੋਂ ਬਾਹਰ ਆ ਕੇ ਕੇਜਰੀਵਾਲ ਨੂੰ ਗੋਲੀ ਮਾਰ ਦੇਵੇਗਾ। ਪੁੱਛ-ਗਿੱਛ ਦੌਰਾਨ ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਦੀ ਇਕ 11 ਸਾਲ ਦੀ ਧੀ ਵੀ ਹੈ ਅਤੇ ਉਹ ਖੁਦ ਗੁੜਗਾਓਂ ਦੀ ਇਕ ਪ੍ਰਾਈਵੇਟ ਸੈਕਟਰ ਕੰਪਨੀ ਵਿਚ ਕੰਮ ਕਰਦਾ ਹੈ। 


 

ਇਹ ਸੀ ਪੂਰੀ ਘਟਨਾ— 
ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਦੁਪਹਿਰ ਲੱਗਭਗ 3.40 ਵਜੇ ਦਿੱਲੀ ਸਕੱਤਰੇਤ ਸਥਿਤ ਆਪਣੇ ਚੈਂਬਰ ਤੋਂ ਲੰਚ ਕਰਨ ਲਈ ਨਿਕਲੇ ਸਨ ਤਾਂ ਦੋਸ਼ੀ ਅਨਿਲ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਜਿਵੇਂ ਹੀ ਕੇਜਰੀਵਾਲ ਬਾਹਰ ਜਾਣ ਲੱਗੇ ਤਾਂ ਉਸ ਨੇ ਕੇਜਰੀਵਾਲ ਦੇ ਪੈਰੀਂ ਹੱਥ ਲਾਏ ਅਤੇ ਇਸ ਤੋਂ ਬਾਅਦ ਅੱਖਾਂ 'ਚ ਮਿਰਚੀ ਪਾਊਡਰ ਸੁੱਟ ਦਿੱਤਾ। ਇਸ ਧੱਕਾ-ਮੁੱਕੀ ਵਿਚ ਕੇਜਰੀਵਾਲ ਦੀ ਐਨਕ ਟੁੱਟ ਗਈ।

 


Related News