BSP ਨੂੰ ਵੱਡਾ ਝਟਕਾ, ਅਰੁਣ ਮਿਸ਼ਰਾ ਕਾਂਗਰਸ ''ਚ ਹੋਏ ਸ਼ਾਮਲ
Friday, Oct 15, 2021 - 12:52 AM (IST)
ਅਮੇਠੀ - ਉੱਤਰ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬੀ.ਐੱਸ.ਪੀ. ਦੇ ਵੱਡੇ ਨੇਤਾਵਾਂ ਵਿੱਚੋਂ ਇੱਕ ਕਹੇ ਜਾਣ ਵਾਲੇ ਅਰੁਣ ਮਿਸ਼ਰਾ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਦੇ ਨਾਲ ਹੀ ਨਵੇਂ ਗ੍ਰਾਮ ਪੰਚਾਇਤ ਪ੍ਰਧਾਨ ਅਤੇ ਕੁੱਝ ਯੂਵਾ ਨੇਤਾ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਅਮੇਠੀ ਦੇ ਕੇਂਦਰੀ ਕਾਂਗਰਸ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸਿੰਘਲ ਨੇ ਅਰੁਣ ਮਿਸ਼ਰਾ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਦੱਸਿਆ ਜਾ ਰਿਹਾ ਹੈ ਕਿ ਅਰੁਣ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਬੀ.ਐੱਸ.ਪੀ. ਦੇ ਟਿਕਟ 'ਤੇ ਗੌਰੀਗੰਜ ਵਿਧਾਨਸਭਾ ਖੇਤਰ ਨਾਲ ਖੜ੍ਹੇ ਹੋਣ ਵਾਲੇ ਸਨ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ।
ਇਹ ਵੀ ਪੜ੍ਹੋ - ਮਾਈਕ੍ਰੋਸਾਫਟ ਨੇ ਕੀਤਾ ਐਲਾਨ, ਚੀਨ 'ਚ ਲਿੰਕਡਇਨ ਨੂੰ ਕਰੇਗਾ ਬੰਦ
ਮੈਂਬਰਸ਼ਿਪ ਕਬੂਲ ਕਰਨ ਤੋਂ ਬਾਅਦ ਅਰੁਣ ਮਿਸ਼ਰਾ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਯੋਗੀ ਸਰਕਾਰ ਦਮਨਕਾਰੀ ਹੈ। ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀ ਰਾਹੀਂ ਕੁਚਲਿਆ ਗਿਆ। ਰਾਸ਼ਟਰੀ ਨੇਤਾਵਾਂ ਨੂੰ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਰੋਕਿਆ ਗਿਆ। ਇਹ ਸਭ ਦੇਖਣ ਤੋਂ ਬਾਅਦ ਹੀ ਮੈਂ ਕਾਂਗਰਸ ਨਾਲ ਜੁੜ ਕੇ ਲੋਕਾਂ ਲਈ ਕੰਮ ਕਰਨ ਦਾ ਸੰਕਲਪ ਲਿਆ ਹੈ।
ਇਹ ਵੀ ਪੜ੍ਹੋ - ਸਾਬਕਾ ਪੀ.ਐੱਮ. ਮਨਮੋਹਨ ਸਿੰਘ ਨੂੰ ਹਸਪਤਾਲ 'ਚ ਮਿਲਣ ਪੁੱਜੇ ਮਾਂਡਵੀਆ ਅਤੇ ਰਾਹੁਲ ਗਾਂਧੀ
ਕਮਜ਼ੋਰ ਅਤੇ ਪੀੜਤਾਂ ਦੇ ਨਾਲ ਹੈ ਕਾਂਗਰਸ
ਪ੍ਰਦੀਪ ਸਿੰਘਲ ਨੇ ਕਿਹਾ ਕਿ ਕਾਂਗਰਸ ਇੱਕ ਵਿਚਾਰ ਹੈ। ਇਹ ਪਾਰਟੀ ਹਰ ਗਰੀਬ, ਕਮਜ਼ੋਰ ਅਤੇ ਪੀੜਤ ਲਈ ਨਿਆਂ ਦੀ ਗੱਲ ਕਰਦੀ ਹੈ। ਅਰੁਣ ਮਿਸ਼ਰਾ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਅਸੀਂ ਗੌਰੀਗੰਜ ਵਿਧਾਨਸਭਾ ਵਿੱਚ ਪੰਜੇ ਦਾ ਝੱਡਾ ਲਹਿਰਾਉਣਗੇ। ਪਾਰਟੀ ਉਪ-ਪ੍ਰਧਾਨ ਸ਼ਤਰੁਘਨ ਸਿੰਘ ਨੇ ਕਿਹਾ ਕਿ ਕਾਂਗਰਸ ਕ੍ਰਾਂਤੀਕਾਰੀਆਂ ਦੀ ਪਾਰਟੀ ਹੈ। ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੀ ਭੀੜ ਇੱਕ ਵੱਡੀ ਤਬਦੀਲੀ ਦੇਖੇਗੀ। ਹਰ ਵਰਗ ਦੇ ਲੋਕ ਕਾਂਗਰਸ ਦੇ ਵੱਲ ਵਧੇ ਚਲੇ ਆ ਰਹੇ ਹਨ, ਇਹ ਬਦਲਾਅ ਦਾ ਸਮਾਂ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।