ਐਮਰਜੈਂਸੀ ਦੌਰਾਨ ਜੇਤਲੀ ਨੇ ਹਿਲਾ ਦਿੱਤਾ ਸੀ ਇੰਦਰਾ ਗਾਂਧੀ ਦਾ ਸਾਮਰਾਜ

08/25/2019 5:41:08 PM

ਨਵੀਂ ਦਿੱਲੀ— ਭਾਜਪਾ ਦੇ ਦਿੱਗਜ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਸਾਡੇ ਦਰਮਿਆਨ ਨਹੀਂ ਰਹੇ। ਸ਼ਨੀਵਾਰ ਯਾਨੀ ਕਿ ਕੱਲ ਉਹ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੇ ਦਿੱਲੀ ਦੇ ਏਮਜ਼ 'ਚ ਆਖਰੀ ਸਾਹ ਲਿਆ। ਭਾਵੇਂ ਹੀ ਜੇਤਲੀ ਨਹੀਂ ਰਹੇ ਪਰ ਉਹ ਹਮੇਸ਼ਾ ਯਾਦ ਕੀਤੇ ਜਾਣਗੇ, ਉਨ੍ਹਾਂ ਦੇ ਕੰਮਾਂ ਕਰ ਕੇ ਦੁਨੀਆ ਉਨ੍ਹਾਂ ਨੂੰ ਯਾਦ ਕਰੇਗੀ। ਗੱਲ ਕਰਦੇ ਹਾਂ 1975 ਦੀ, ਜਦੋਂ ਦੇਸ਼ 'ਚ ਐਮਰਜੈਂਸੀ ਲਾਈ ਗਈ ਸੀ। 26 ਜੂਨ 1975 ਦਾ ਉਹ ਦਿਨ ਜਦੋਂ ਅਰੁਣ ਜੇਤਲੀ ਨੇ ਲੋਕਾਂ ਦੇ ਇਕ ਸਮੂਹ ਨੂੰ ਇਕੱਠਾ ਕੀਤਾ ਅਤੇ ਉਸ ਵੇਲੇ ਦੀ ਪੀ. ਐੱਮ. ਇੰਦਰਾ ਗਾਂਧੀ ਦਾ ਪੁਤਲਾ ਫੂਕਿਆ। ਉਨ੍ਹਾਂ ਨੇ ਦੇਸ਼ 'ਚ ਐਮਰਜੈਂਸੀ ਲਾਉਣ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 1975 ਤੋਂ 1977 ਤਕ 19 ਮਹੀਨੇ ਤਕ ਜੇਲ 'ਚ ਰੱਖਿਆ ਗਿਆ। 

Image result for अरुण जेटली आपातकाल

ਪੱਤਰਕਾਰ-ਲੇਖਿਕਾ ਸੋਨੀਆ ਸਿੰਘ ਦੀ ਕਿਤਾਬ 'ਡਿਫਾਈਨਿੰਗ ਇੰਡੀਆ: ਥਰੂ ਦੇਅਰ ਆਈਜ' ਵਿਚ ਜੇਤਲੀ ਦੇ ਹਵਾਲੇ ਤੋਂ ਕਿਹਾ ਗਿਆ ਹੈ, ''ਜਦੋਂ 25 ਜੂਨ 1975 ਦੀ ਅੱਧੀ ਰਾਤ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਗਿਆ, ਤਾਂ ਉਹ ਮੈਨੂੰ ਗ੍ਰਿ੍ਰਫਤਾਰ ਕਰਨ ਆਏ। ਮੈਂ ਨੇੜੇ ਹੀ ਸਥਿਤ ਇਕ ਦੋਸਤ ਦੇ ਘਰ ਜਾ ਕੇ ਬਚ ਗਿਆ। ਅਗਲੀ ਹੀ ਸਵੇਰ ਮੈਂ ਕਈ ਲੋਕਾਂ ਨੂੰ ਇਕੱਠਾ ਕੀਤਾ ਅਤੇ ਇੰਦਰਾ ਗਾਂਧੀ ਦਾ ਪੁਤਲਾ ਫੂਕਿਆ, ਮੈਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ, ਮੈਂ ਗ੍ਰਿਫਤਾਰੀ ਦਿੱਤੀ। ਮੈਂ ਐਮਰਜੈਂਸੀ ਦੇ ਵਿਰੁੱਧ ਪਹਿਲਾ 'ਸੱਤਿਆਗ੍ਰਹੀ' ਬਣਿਆ, ਕਿਉਂਕਿ 26 ਜੂਨ ਨੂੰ ਇਹ ਦੇਸ਼ ਵਿਚ ਹੋਇਆ ਸਿਰਫ ਇਕ ਵਿਰੋਧ ਸੀ। ਮੈਂ ਅੰਬਾਲਾ ਜੇਲ ਵਿਚ ਰਿਹਾ।''

PunjabKesari

ਇੱਥੇ ਦੱਸ ਦੇਈਏ ਕਿ ਮੰਨੇ-ਪ੍ਰਮੰਨੇ ਵਕੀਲ ਰਹੇ ਜੇਤਲੀ ਨੂੰ ਪੜ੍ਹਨ ਅਤੇ ਲਿਖਣ ਦਾ ਜਨੂੰਨ ਸੀ। ਇਹ ਹੀ ਕਾਰਨ ਹੈ ਕਿ ਉਨ੍ਹਾਂ ਨੇ ਵਕਾਲਤ ਸੰਬੰਧੀ ਕਈ ਕਿਤਾਬਾਂ ਵੀ ਲਿਖੀਆਂ। ਜੇਲ 'ਚ ਰਹਿਣ ਦੌਰਾਨ ਉਨ੍ਹਾਂ ਨੇ ਸੰਵਿਧਾਨ ਸਭਾ ਦੀ ਪੂਰੀ ਬਹਿਸ ਪੜ੍ਹੀ। ਜੇਤਲੀ ਨੇ ਕਿਹਾ ਸੀ, ''ਮੈਂ ਬਹੁਤ ਕੁਝ ਪੜ੍ਹਦਾ ਹਾਂ, ਕਦੇ-ਕਦੇ ਲਿਖਦਾ ਹਾਂ ਅਤੇ ਇਹ ਇਕ ਜਨੂੰਨ ਵਾਂਗ ਹੈ ਜੋ ਜਾਰੀ ਹੈ।''


Tanu

Content Editor

Related News