ਅਲਵਿਦਾ ਅਰੁਣ ਜੇਤਲੀ : ਅੰਤਿਮ ਦਰਸ਼ਨਾਂ ਲਈ BJP ਹੈੱਡਕੁਆਰਟਰ ਰੱਖੀ ਗਈ ਮ੍ਰਿਤਕ ਦੇਹ

Sunday, Aug 25, 2019 - 12:18 PM (IST)

ਅਲਵਿਦਾ ਅਰੁਣ ਜੇਤਲੀ : ਅੰਤਿਮ ਦਰਸ਼ਨਾਂ ਲਈ BJP ਹੈੱਡਕੁਆਰਟਰ ਰੱਖੀ ਗਈ ਮ੍ਰਿਤਕ ਦੇਹ

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿੱਲੀ ਦੇ ਏਮਜ਼ ਵਿਚ ਦਿਹਾਂਤ ਹੋ ਗਿਆ। ਅੱਜ ਦੁਪਹਿਰ ਬਾਅਦ ਨਿਗਮਬੋਧ ਘਾਟ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜੇਤਲੀ ਦੀ ਮ੍ਰਿਤਕ ਦੇਹ ਦੀਨ ਦਿਆਲ ਉਪਾਧਿਆਏ ਮਾਰਗ ਸਥਿਤ ਭਾਜਪਾ ਹੈੱਡਕੁਆਰਟਰ ਲਿਆਂਦੀ ਗਈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਭਾਜਪਾ ਹੈੱਡਕੁਆਰਟਰ 'ਚ ਮ੍ਰਿਤਕ ਦੇਹ ਨੂੰ ਦੁਪਹਿਰ 2 ਵਜੇ ਤਕ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਲਈ ਨਿਗਮਬੋਧ ਘਾਟ ਲਿਜਾਇਆ ਜਾਵੇਗਾ। ਇੱਥੇ ਦੱਸ ਦੇਈਏ ਕਿ ਜੇਤਲੀ ਨੇ ਸ਼ਨੀਵਾਰ ਦੁਪਹਿਰ 12:07 ਵਜੇ ਏਮਜ਼ ਵਿਚ ਆਖਰੀ ਸਾਹ ਲਿਆ। ਉਹ 66 ਸਾਲ ਦੇ ਸਨ। ਕਿਡਨੀ ਟਰਾਂਸਪਲਾਂਟ ਕਰਵਾ ਚੁੱਕੇ ਜੇਤਲੀ ਨੂੰ ਕੈਂਸਰ ਹੋ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਸੀ, ਜਿਸ ਕਾਰਨ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। 


PunjabKesari


ਪਾਰਟੀ ਹੈੱਡਕੁਆਰਟਰ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਅਰੁਣ ਜੇਤਲੀ ਨੂੰ ਸ਼ਰਧਾਂਲੀ ਦਿੱਤੀ। ਇਨ੍ਹਾਂ ਤੋਂ ਇਲਾਵਾ ਭਾਜਪਾ ਨੇਤਾ ਬੀ. ਐੱਲ. ਸੰਤੋਸ਼, ਰਾਜਵਰਧਨ ਰਾਠੌਰ, ਵਿਜੇ ਗੋਇਲ, ਸ਼ਿਵਰਾਜ ਸਿੰਘ ਚੌਹਾਨ, ਰਾਮ ਮਾਧਵ, ਮੁਰਲੀਧਰ ਰਾਵ ਅਤੇ ਅਨਿਲ ਜੈਨ ਸਮੇਤ ਹੋਰ ਨੇਤਾ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ।


PunjabKesari


ਇੱਥੇ ਦੱਸ ਦੇਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀ. ਐੱਮ. ਮੋਦੀ, ਅਮਿਤ ਸ਼ਾਹ ਸਮੇਤ ਦੇਸ਼ ਭਰ ਦੀਆਂ ਤਮਾਮ ਸ਼ਖਸੀਅਤਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਪੀ. ਐੱਮ. ਵਿਦੇਸ਼ ਦੌਰੇ ਦੀ ਵਜ੍ਹਾ ਕਰ ਕੇ ਅਰੁਣ ਜੇਤਲੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕਣਗੇ। ਹਾਲਾਂਕਿ ਕੱਲ ਬਹਿਰੀਨ ਵਿਚ ਇਕ ਪ੍ਰੋਗਰਾਮ ਦੌਰਾਨ ਉਹ ਜੇਤਲੀ ਨੂੰ ਯਾਦ ਕਰ ਕੇ ਭਾਵੁਕ ਹੋ ਗਏ।

PunjabKesari

ਓਧਰ ਭਾਰਤ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਸਰ ਡੋਮੀਨਿਕ ਅਸਿਕਥ ਨੇ ਕਿਹਾ ਕਿ ਜੇਤਲੀ ਇਕ ਅਜਿਹੀ ਸ਼ਖਸੀਅਤ ਸਨ, ਜਿਸ ਨੂੰ ਬ੍ਰਿਟੇਨ ਦੇ ਕੋਈ ਲੋਕ ਚੰਗੀ ਤਰ੍ਹਾਂ ਨਾਲ ਜਾਣਦੇ ਸਨ, ਉਨ੍ਹਾਂ ਨਾਲ ਚੰਗੀ ਤਰ੍ਹਾਂ ਕੰਮ ਕਰਦੇ ਸਨ, ਉਨ੍ਹਾਂ ਨੂੰ ਆਪਣੇ ਗਿਆਨ, ਨਿਮਰਤਾ ਅਤੇ ਹਾਸੇ ਲਈ ਮਹੱਤਵ ਦਿੰਦੇ ਸਨ। ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ।


author

Tanu

Content Editor

Related News