ਪ੍ਰਧਾਨ ਮੰਤਰੀ ਮੋਦੀ ਨੂੰ ਲੋਕਾਂ ਦੇ ਸਮਰਥਨ ਨਾਲ ਧਾਰਾ 370 ਹੋਈ ਰੱਦ : ਅਨੁਰਾਗ ਠਾਕੁਰ

Thursday, Jan 19, 2023 - 12:38 PM (IST)

ਪ੍ਰਧਾਨ ਮੰਤਰੀ ਮੋਦੀ ਨੂੰ ਲੋਕਾਂ ਦੇ ਸਮਰਥਨ ਨਾਲ ਧਾਰਾ 370 ਹੋਈ ਰੱਦ : ਅਨੁਰਾਗ ਠਾਕੁਰ

ਨਵੀਂ ਦਿੱਲੀ, (ਭਾਸ਼ਾ)– ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ 2011 ’ਚ ਸ਼੍ਰੀਨਗਰ ਦੇ ਲਾਲ ਚੌਕ ’ਤੇ ਤਿਰੰਗਾ ਲਹਿਰਾਉਣ ਲਈ ਕੀਤੀ ਗਈ ਯਾਤਰਾ ਨੂੰ ਯਾਦ ਕੀਤਾ, ਜਿਸ ’ਚ ਜੰਮੂ-ਕਸ਼ਮੀਰ ’ਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟ ਦਿੱਤੀ ਹੈ, ਜਿਸ ਕਾਰਨ ਧਾਰਾ 370 ਨੂੰ ਖ਼ਤਮ ਕੀਤਾ ਜਾ ਸਕਿਆ। ਇਹ ਲਗਭਗ ਅਜਿਹਾ ਸੀ ਜਿਵੇਂ ਸਾਡੇ ਆਪਣੇ ਦੇਸ਼ ’ਚ ਤਿਰੰਗਾ ਲਹਿਰਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਇਸੇ ਦੇਸ਼ ’ਚ 8 ਸਾਲਾਂ ਬਾਅਦ 2019 ਵਿਚ ਜਦੋਂ ਮੋਦੀ ਜੀ ਤੁਹਾਡੀਆਂ ਵੋਟਾਂ ਸਦਕਾ ਪ੍ਰਧਾਨ ਮੰਤਰੀ ਬਣੇ ਤਾਂ ਧਾਰਾ 370 ਅਤੇ 35ਏ ਨੂੰ ਹਮੇਸ਼ਾ ਲਈ ਰੱਦ ਕਰ ਦਿੱਤਾ ਗਿਆ।

ਫੈੱਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਇਕ ਸਮਾਗਮ ਵਿਚ ਠਾਕੁਰ ਨੇ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਦਿਆਂ ਕਿਹਾ ਕਿ ਸਰਕਾਰ ਭਾਰਤ ਨੂੰ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਮਹਾਨ ਆਜ਼ਾਦੀ ਘੁਲਾਟੀਏ ਨੇ ਸੁਪਨਾ ਦੇਖਿਆ ਸੀ।


author

Rakesh

Content Editor

Related News